ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/140

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਲੱਖ ਕਰੋੜਾਂ ਜਾਨਾਂ
ਜ਼ੁਲਫ਼ਾਂ ਰਾਤ ਹਨੇਰੀ ਵਾਂਗੂੰ
ਤੇ ਮੁਖ ਰੋਜ਼ ਉਜਾਲਾ
ਦਿਲ ਤੇ ਰਾਤ ਇਕੱਠੇ ਕੀਤੇ
ਕੁਦਰਤ ਰੱਬ ਤਾਅਲਾ(ਕਵੀ ਜਲਾਲ)

ਜ਼ੈਨੀ ਦੇ ਹੁਸਨ ਨਾਲ਼ ਸੋਹਣਾ ਕੀਲਿਆ ਗਿਆ:


ਹੁਸਨ ਜ਼ੈਨੀ ਦਾ ਤੇਜ ਸ਼ਮਾਦਾਨ ਤੋਂ
ਨੈਣ ਮਰੇਂਦੇ ਨੇ ਬਿਜਲੀ ਵਾਂਗ ਚਮਕ ਨੂੰ
ਟੁਰੇ ਮੋਰ ਚਕੋਰ ਦੇ ਵਾਂਗ ਜ਼ੈਨੀ
ਛੱਲੇ ਮੁੰਦਰੀਆਂ ਪਏ ਸੋਂਹਦੇ ਨੇ ਹੱਥ ਨੂੰ
ਮੱਥਾ ਜ਼ੈਨੀ ਦਾ ਚੰਦ ਮੁਤਾਬ ਜਿਹਾ
ਧਾਰ ਕੱਜਲ ਦੀ ਸੋਂਹਦੀ ਅੱਖ ਨੂੰ
ਹਾਈ ਹੁਸਨ ਦੇ ਵਿਚ ਭਰਪੂਰ ਜ਼ੈਨੀ
ਜਿਸ ਬਾਝ ਕਲਮੇਂ ਕੀਲਿਆ ਹੈ ਜੱਟ ਨੂੰ(ਵੱਲੂ ਰਾਮ ਬਾਜ਼ੀਗਰ)

ਸੋਹਣਾ ਜ਼ੈਨੀ ਦੇ ਹੁਸਨ ਦੀ ਤਾਬ ਨਾ ਝੱਲ ਸਕਿਆ। ਉਹ ਉਹਦੇ ਧੁਰ ਅੰਦਰ ਤਕ ਲਹਿ ਗਈ। ਉਹ ਜ਼ੈਨੀ ਦਾ ਹੋ ਕੇ ਰਹਿ ਗਿਆ:

ਸੋਹਣਾ ਤਰਫ਼ ਜੈਨੀ ਦੇ ਵੇਖੇ
ਦੂਰੋਂ ਲਾ ਨਜ਼ੀਰਾਂ
ਇਸ਼ਕ ਰਚੇ ਜਦ ਹੱਡਾਂ ਅੰਦਰ
ਚਲਦੀਆਂ ਨਹੀਂ ਤਦਬੀਰਾਂ
ਆਸ਼ਕ ਹੋਇਆ ਜ਼ੈਨੀ ਉੱਪਰ
ਸੋਹਣਾ ਦਿਲੋਂ ਜ਼ਬਾਨੋਂ
ਹੁਸਨ ਜ਼ੈਨੀ ਦਾ ਦਿਲ ਵਿਚ ਪੁੜਿਆ
ਛੁੱਟਾ ਤੀਰ ਕਮਾਨੋਂ(ਖਾਹਸ਼ ਅਲੀ)

ਚੰਦਾ ਤੇ ਜ਼ੈਨੀ ਪਾਣੀ ਦੇ ਘੜੇ ਭਰ ਕੇ ਮਲਕੜੇ ਮਲਕੜੇ ਪੈਲਾਂ ਪਾਂਦੀਆਂ ਡੇਰੇ ਵਿਚ ਜਾ ਵੜੀਆਂ। ਸੋਹਣਾ ਜ਼ੈਨੀ ਦੀ ਮਿੱਠੀ ਤੇ ਨਿੱਘੀ ਨੁਹਾਰ ਦਾ ਰਾਂਗਲਾ

ਪੰਜਾਬੀ ਲੋਕ ਗਾਥਾਵਾਂ/ 136