ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/158

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਲਾਲੀ ਦੀ ਮਾਂ ਨੇ ਰੋਡੇ ਨੂੰ ਗਲੋਂ ਲਾਹੁਣ ਲਈ ਧੂਣਾ ਤਾਪਦੇ ਰੋਡੇ ਕੋਲ਼ ਜਾ ਕੇ ਆਖਿਆ, "ਰੋਡਿਆ ਤੇਰੀ ਜਲਾਲੀ ਕਈ ਦਿਨਾਂ ਦੇ ਅੰਦਰ ਬਿਮਾਰ ਪਈ ਹੈ, ਹਕੀਮ ਆਂਹਦੇ ਨੇ ਉਹ ਤਦ ਹੀ ਬਚ ਸਕਦੀ ਐ ਜੇ ਉਹਨੂੰ ਕਿਧਰੋਂ ਸ਼ੇਰਨੀ ਦਾ ਦੁੱਧ ਮਿਲ ਜਾਵੇ। ਜੇ ਤੂੰ ਸ਼ੇਰਨੀ ਦਾ ਦੁੱਧ ਲਿਆ ਦੇਵੇਂ ਤਾਂ ਅਸੀਂ ਜਲਾਲੀ ਦਾ ਤੇਰੇ ਨਾਲ਼੍ ਵਿਆਹ ਕਰ ਦੇਵਾਂਗਾ।"
ਇਹ ਸੁਣਦੇ ਸਾਰ ਹੀ ਰੋਡਾ ਸ਼ੇਰਨੀ ਦੇ ਦੁੱਧ ਦੀ ਭਾਲ਼ ਵਿਚ ਜੰਗਲਾਂ ਵਲ ਨੂੰ ਨੱਸ ਟੁਰਿਆ।
ਜਦੋਂ ਜਲਾਲੀ ਨੇ ਆਪਣੀ ਮਾਂ ਦੀ ਰੋਡੇ ਨੂੰ ਸ਼ੇਰਾਂ ਕੋਲੋਂ ਮਰਵਾਉਣ ਦੀ ਇਹ ਵਿਉਂਤ ਸੁਣੀ ਤਾਂ ਉਹ ਵੀ ਰੋਡਾ-ਰੋਡਾ ਕੂਕਦੀ ਰੋਡੇ ਦੇ ਮਗਰ ਜੰਗਲ ਵਿਚ ਜਾ ਪੁੱਜੀ। ਜੰਗਲ ਵਿਚ ਦੋਵੇਂ ਮਿਲ ਪਏ ਜਾਂ ਦੋਵਾਂ ਨੂੰ ਜੰਗਲੀ ਜਾਨਵਰਾਂ ਨੇ ਮਾਰ ਮੁਕਾਇਆ, ਇਸ ਬਾਰੇ ਕੋਈ ਕੁਝ ਨਹੀਂ ਜਾਣਦਾ। ਪਰੰਤੂ ਇਸ ਪ੍ਰੀਤ ਗਾਥਾ ਨੂੰ ਪੰਜਾਬੀ ਲੋਕ ਮਨ ਨੇ ਅਜੇ ਤੀਕਰ ਨਹੀਂ ਵਿਸਾਰਿਆ। ਜਲਾਲੀ ਦਾ ਗੀਤ ਉਨ੍ਹਾਂ ਦੇ ਚੇਤਿਆਂ ਵਿਚ ਅੱਜ ਵੀ ਸੱਜਰਾ ਹੈ।

...

ਪੰਜਾਬੀ ਲੋਕ ਗਾਥਾਵਾਂ/ 154