ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

'ਗਾਉਂਦਾ ਪੰਜਾਬ' ਗਿੱਧੇ ਦੀਆਂ ਇਕ ਲੜੀਆਂ ਬੋਲੀਆਂ ਨਾਲ਼ ਸਬੰਧਿਤ ਹੈ ਅਤੇ ਫਿਰ 'ਖੰਡ ਮਿਸ਼ਰੀ ਦੀਆਂ ਡਲ਼ੀਆਂ' ਵਿਚ ਲੰਮੀਆਂ ਬੋਲੀਆਂ ਸ਼ਾਮਲ ਹਨ। ਪੰਜਾਬ ਵਿਚ ਕੀਤੇ ਜਾਂਦੇ ਸ਼ਗਨਾਂ ਨਾਲ਼ ਸਬੰਧਿਤ ਲੰਮੇ ਗੌਂਣ, ਸੁਹਾਗ, ਘੋੜੀਆਂ, ਸਿੱਠਣੀਆਂ ਅਤੇ ਹੇਅਰਿਆਂ ਤੋਂ ਇਲਾਵਾ ਪ੍ਰੇਮ-ਗੀਤ, ਮਾਹੀਆ ਅਤੇ ਦੋਹੇ ਉਸ ਦੇ 'ਨੈਣੀ ਨੀਂਦ ਨਾ ਆਵੇ' ਸੰਗ੍ਰਿਹ ਵਿਚ ਪੜ੍ਹੇ ਜਾ ਸਕਦੇ ਹਨ। ਬਾਲਕ ਉਮਰ ਨੂੰ, ਟੱਪਦੀ ਕਿਸ਼ੋਰ ਅਵਸਥਾ ਦੀ ਪੇਸ਼ਕਾਰੀ 'ਫੁੱਲਾਂ ਭਰੀ ਚੰਗੇਰ' ਅਤੇ 'ਕਿੱਕਲੀ ਕਲੀਰ ਦੀ' ਨਾਮ ਦੇ ਉਸ ਦੇ ਦੋ ਸੰਗ੍ਰਿਹ ਮਿਲਦੇ ਹਨ। ਮਾਲਵਾ ਖਿੱਤੇ ਵਿਚ ਸੁਆਣੀਆਂ ਵਲੋਂ ਗਾਏ ਜਾਂਦੇ ਲੰਮੇ ਗੌਣ ਮਾਦਪੁਰੀ ਨੇ ਆਪਣੀ ਸੱਜਰੀ ਪੁਸਤਕ 'ਸ਼ਾਵਾ ਨੀ ਬੰਬੀਹਾ ਬੋਲੇ' ਵਿਚ ਨਵੀਂ ਪੀੜ੍ਹੀ ਲਈ ਪਰੋਸੇ ਹਨ।
ਪੰਜਾਬੀ ਲੋਕ-ਕਹਾਣੀਆਂ ਇਕੱਤਰ ਕਰਕੇ ਤੇ ਫਿਰ ਇਨ੍ਹਾਂ ਨੂੰ ਕਿਤਾਬੀ ਰੁਪ ਦੇ ਕੇ ਸੁਖਦੇਵ ਮਾਦਪੁਰੀ ਨੇ ਸਾਡੇ ਲੋਕ-ਸਾਹਿਤ ਦੇ ਖ਼ਜ਼ਾਨੇ ਵਿਚ ਹੋਰ ਵਾਧਾ ਕੀਤਾ ਹੈ। 'ਜ਼ਰੀ ਦਾ ਟੋਟਾ', 'ਨੈਣਾਂ ਦੇ ਵਣਜਾਰੇ', 'ਭਾਰਤੀ ਲੋਕ-ਕਹਾਣੀਆਂ', 'ਬਾਤਾਂ ਦੇਸ਼ ਪੰਜਾਬ ਦੀਆਂ' ਅਤੇ 'ਦੇਸ ਪ੍ਰਦੇਸ਼ ਦੀਆਂ ਲੋਕ-ਕਹਾਣੀਆਂ' ਇਸ ਵਾਧੇ ਦੀ ਸ਼ਾਹਦੀ ਭਰਦੇ ਕਥਾ-ਸੰਗ੍ਰਹਿ ਹਨ। ਪੰਜਾਬੀ ਲੋਕ-ਸਾਹਿਤ ਦੀ ਸਾਂਭ-ਸੰਭਾਲ ਦੇ ਸ਼ੁਭ ਕਾਰਜ ਦਾ ਆਗਾਜ਼ 21 ਸਾਲ ਦੇ ਸੁਖਦੇਵ ਮਾਦਪੁਰੀ ਨੇ ਬੁਝਾਰਤਾਂ ਇਕੱਠੀਆਂ ਕਰਕੇ ਕੀਤਾ ਸੀ। 'ਲੋਕ ਬੁਝਾਰਤਾਂ' 1956 ਵਿਚ ਆਈ ਉਸ ਦੀ ਸਭ ਤੋਂ ਪਹਿਲ-ਪਲੇਠੀ ਪੁਸਤਕ ਸੀ। ਇਸ ਤੋਂ ਬਾਅਦ ਉਸ ਨੇ 'ਪੰਜਾਬੀ ਬੁਝਾਰਤਾਂ' ਅਤੇ 'ਪੰਜਾਬੀ ਬੁਝਾਰਤ ਕੋਸ਼' ਤਿਆਰ ਕਰਕੇ ਪੰਜਾਬੀ ਲੋਕ-ਸਿਆਣਪ ਨੂੰ ਸੰਭਾਲਿਆ। ਇਹ ਪੁਸਤਕਾਂ ਪਾਠਕਾਂ ਤਕ ਪਹੁੰਚਾਉਣ ਵਿਚ ਕ੍ਰਮਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਲਾਹੌਰ ਬੁੱਕ ਸ਼ਾਪ ਲੁਧਿਆਣਾ ਦਾ ਵੱਡਾ ਯੋਗਦਾਨ ਹੈ।
ਪੰਜਾਬੀ ਸਭਿਆਚਾਰ ਦੇ ਵਿਭਿੰਨ ਪਹਿਲੂਆਂ ਨੂੰ ਨਿਰੂਪਣ ਕਰਦੀਆਂ ਮਾਦਪੁਰੀ ਦੀਆਂ 8 ਪੁਸਤਕਾਂ ਹਨ। 'ਪੰਜਾਬ ਦੀਆਂ ਲੋਕ ਖੇਡਾਂ', 'ਪੰਜਾਬ ਦੇ ਮੇਲੇ ਅਤੇ ਤਿਉਹਾਰ', 'ਆਉ ਨੱਚੀਏ', 'ਮਹਿਕ ਪੰਜਾਬ ਦੀ', ਪੰਜਾਬ ਦੀਆਂ ਵਿਰਾਸਤੀ ਖੇਡਾਂ, 'ਪੰਜਾਬ ਦੇ ਲੋਕ ਨਾਇਕ', ਪੰਜਾਬੀ ਸਭਿਆਚਾਰ ਦੀ ਆਰਸੀਂ' ਅਤੇ 'ਲੋਕ ਸਿਆਣਪਾਂ' ਸਿਰਲੇਖਾਂ ਦੀਆਂ ਪੁਸਤਕਾਂ ਪੰਜਾਬੀ ਸਭਿਆਚਾਰ ਦਾ ਸਾਫ਼-ਸਾਫ਼ ਦਰਪਨ ਵੀ ਹਨ ਤੇ ਸਟੀਕ ਦਸਤਾਵੇਜ਼ ਵੀ। ਪੰਜਾਬੀ ਜਨ-ਸਮੂਹ ਜਿਸ ਕਿਸਮ ਦੇ ਜੁੱਸੇ ਦਾ ਮਾਲਕ ਰਿਹਾ ਹੈ, ਉਸ ਮੁਤਾਬਕ ਹੀ ਇਸ ਦੀਆਂ ਖੇਡਾਂ ਨੇ ਰੂਪ ਧਾਰਨ ਕੀਤਾ ਹੈ। ਇਨ੍ਹਾਂ ਲੋਕ-ਖੇਡਾਂ ਦੀ ਸੰਭਾਲ ਹਿਤ ਮਾਦਪੁਰੀ ਨੇ ਦੋ ਪੁਸਤਕਾਂ ਤਿਆਰ ਕੀਤੀਆਂ ਹਨ। ਇਸੇ ਤਰ੍ਹਾਂ ਪੰਜਾਬੀਆਂ ਦੇ ਮੇਲੇ ਤੇ ਤਿਉਹਾਰ ਨੂੰ ਕਿਤਾਬੀ ਰੂਪ ਦਿੱਤਾ ਹੈ। ਸਾਡੇ ਨਾਚ-ਸੰਸਾਰ ਦੀ ਵਿਲੱਖਣ ਨੁਹਾਰ ਹੈ। ਇਸ ਨੁਹਾਰ ਦੇ ਦਰਸ਼ਨ ਦੀਦਾਰ ਉਸ ਦੀ ਪੁਸਤਕ 'ਆਓ ਨੱਚੀਏ' ਵਿਚੋਂ ਕੀਤੇ ਜਾ ਸਕਦੇ ਹਨ। ਉਸ ਦੀ

ਪੰਜਾਬੀ ਲੋਕ ਗਾਥਾਵਾਂ/ 16