ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ




ਪੁਸਤਕਾਂ ਦੇ ਲੇਖਕ ਸੁਖਦੇਵ ਮਾਦਪੁਰੀ ਨੇ ਬੇਸ਼ਕ ਬਹੁਤਾ ਕੰਮ ਪੰਜਾਬੀ ਲੋਕ ਸਾਹਿਤ ਤੇ ਪੰਜਾਬੀ ਸਭਿਆਚਾਰ ਨੂੰ ਇਕੱਤਰ ਕਰਨ ਤੇ ਸੰਭਾਲਣ ਦਾ ਕੀਤਾ ਹੈ ਪਰ ਇਸ ਦੇ ਵਿਸ਼ਲੇਸ਼ਣ ਸਬੰਧੀ ਉਸ ਦੀਆਂ ਟਿੱਪਣੀਆਂ ਤੇ ਦੋ ਪੂਰੀਆਂ-ਸੂਰੀਆਂ ਕਿਤਾਬਾਂ ਵੀ ਧਿਆਨ ਮੰਗਦੀਆਂ ਹਨ।ਉਸ ਕੋਲ ਲੋਕਧਾਰਾ ਸਬੰਧੀ ਆਪਣੀ ਵਿਸ਼ਲੇਸ਼ਣੀ ਸੂਝ ਤੇ ਸੰਕਲਪਾਤਮਕ ਚੇਤਨਾ ਹੈ, ਜਿਸ ਕਰਕੇ ਉਸ ਨੇ ਇਸ ਦੀ ਸਾਂਭ-ਸੰਭਾਲ ਦਾ ਬੀੜਾ ਚੁੱਕਿਆ। ਇਸ ਸੰਦਰਭ ਵਿਚ ਉਸ ਦੀ ਇਕ ਪੁਸਤਕ ਲੋਕ ਗੀਤਾਂ ਦੀ ਸਮਾਜਿਕ ਵਿਆਖਿਆ’ ਨੇ ਲੋਕ-ਸਾਹਿਤ ਦੇ ਚਿੰਤਕਾਂ ਦਾ ਧਿਆਨ ਖਿੱਚਿਆ ਹੈ। ਇਸ ਪੁਸਤਕ ਵਿਚ ਉਸ ਨੇ ਪੰਜਾਬੀ ਸਮਾਜ ਦੇ ਸਾਕਾਦਾਰੀ ਪ੍ਰਬੰਧ ਨਾਲ ਸਬੰਧਿਤ ਲੋਕ-ਗੀਤਾਂ ਦਾ ਸਮਾਜ ਸ਼ਾਸਤਰੀ ਨਜ਼ਰੀਏ ਤੋਂ ਵਿਸ਼ਲੇਸ਼ਣ ਕੀਤਾ ਹੈ। ਇਸ ਦੇ ਨਾਲ਼ ਹੀ ਪੰਜਾਬੀ ਬੰਦਾ ਆਪਣੇ ਵਾਤਾਵਰਣ, ਆਪਣੇ ਲੋਕ-ਨਾਇਕਾਂ, ਆਪਣੇ ਮੇਲੇ-ਤਿਉਹਾਰਾਂ ਅਤੇ ਆਪਣੇ ਰੁਮਾਂਟਿਕ ਪਲਾਂ ਨੂੰ ਕਿਵੇਂ ਲੋਕ ਗੀਤਾਂ ਵਿਚ ਢਾਲਦਾ ਤੇ ਵਿਅਕਤ ਕਰਦਾ ਹੈ, ਇਹ ਚਿੰਤਨ-ਵਿਧੀ ਵੀ ਇਸ ਪੁਸਤਕ ਵਿਚ ਵਿਦਮਾਨ ਹੁੰਦੀ ਹੈ। ਮਾਦਪੁਰੀ ਦੀ ਇਕ ਹੋਰ ਪੁਸਤਕ "ਪੰਜਾਬੀ ਸਭਿਆਚਾਰ ਦੀ ਆਰਸੀਂ ਵੀ ਉਸ ਦੇ ਆਲੋਚਨਾਤਮਕ ਕਾਰਜ ਦੀ ਉਪਜ ਹੈ। ਇਸ ਪੁਸਤਕ ਦੇ ਵੱਖ-ਵੱਖ ਲੇਖਾਂ ਰਾਹੀਂ ਲੇਖਕ ਨੇ ਸਾਡੀਆਂ ਲੋਕ-ਸਿਆਣਪਾਂ ਦੇ ਸੋਮਿਆਂ, ਸਾਡੇ ਅਨੁਸ਼ਠਾਨਾਂ ਦੇ ਕਾਰਜਗਤ ਸਥਾਨਾਂ ਤੇ ਮੌਕਿਆਂ ਅਤੇ ਸਾਡੇ ਵਿਰਾਸਤੀ ਪਿੰਡਾਂਕਸਬਿਆਂ ਦਾ ਸਰਵੇਖਣ ਤੇ ਵਿਸ਼ਲੇਸ਼ਣ ਕੀਤਾ ਹੈ। ਪੰਜਾਬੀ ਲੋਕਧਾਰਾ ਦੀ ਇਹ ਇਕ ਹਵਾਲਾ ਪੁਸਤਕ ਵੀ ਕਹੀ ਜਾ ਸਕਦੀ ਹੈ। ਸੁਖਦੇਵ ਮਾਦਪੁਰੀ ਨੇ ਇਕ ਚਿੰਤਕ ਵਜੋਂ ਆਪਣੇ ਪ੍ਰਕਾਸ਼ਿਤ ਸੰਕਲਨਾਂ ਅੱਗੇ ਜਿਹੜੀਆਂ ਭੂਮਿਕਾਵਾਂ/ ਆਦਿਕਾਵਾਂ ਲਿਖੀਆਂ ਹਨ ਜਾਂ ਮੁਲਾਕਾਤੀ ਟਿੱਪਣੀਆਂ ਕੀਤੀਆਂ ਹਨ ਉਹ ਵੀ ਉਸ ਦੀ ਪ੍ਰੋਢ ਵਿਸ਼ਲੇਸ਼ਣੀ ਸੂਝ ਦੀ ਗਵਾਹੀ ਭਰਦੀਆਂ ਹਨ। ਇਸ ਪ੍ਰਸੰਗ ਵਿਚ ਇਥੇ ਕੁਝ ਟਿੱਪਣੀਆਂ ਹਵਾਲਾਯੁਕਤ ਹਨ: "ਸਭਿਆਚਾਰ ਦਾ ਖਾਸਾ ਇਹ ਹੈ ਕਿ ਇਹ ਕਦੀ ਵੀ ਖ਼ਤਮ ਨਹੀਂ ਹੁੰਦਾ, ਗਤੀਸ਼ੀਲ ਹੈ, ਭੂਗੋਲਿਕ ਅਤੇ ਸਮਾਜਿਕ ਵਾਤਾਵਰਣ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਹੈ। ((ਪੰਜਾਬੀ ਸਭਿਆਚਾਰ ਦੀ ਆਰਸੀਂ, ਪੰਨਾ-9)- "ਜਿਵੇਂ ਲੋਕ ਗੀਤ ਜਨ-ਸਾਧਾਰਨ ਦੇ ਮਨੋਭਾਵ ਪ੍ਰਗਟਾਉਣ ਲਈ ਆਪਣਾ ਪ੍ਰਮੁੱਖ ਸਥਾਨ ਰੱਖਦੇ ਹਨ, ਉਸੇ ਤਰ੍ਹਾਂ ਬੁਝਾਰਤਾਂ ਵੀ ਮਨੁੱਖੀ ਅਕਲ ਦਾ ਚਮਤਕਾਰ ਦਿਖਾਉਣ ਲਈ ਪ੍ਰਸਿੱਧ ਹਨ।’ (‘ਪੰਜਾਬੀ ਸਭਿਆਚਾਰ ਦੀ ਆਰਸੀਂ, ਪੰਨਾ-172- "ਪੰਜਾਬ ਦੇ ਲੋਕ ਗੀਤਾਂ ਵਿਚ ਪੰਜਾਬ ਦਾ ਜਨ-ਜੀਵਨ ਧੜਕਦਾ ਹੈ। ਇਹ ਪੰਜਾਬੀਆਂ ਦੀ ਕਲਾਤਮਕ ਸਿਰਜਣਾ ਦਾ ਸੁਹਜ-ਆਤਮਕ ਪ੍ਰਗਟਾਵਾ ਹਨ।’ (‘ਸ਼ਾਵਾ ਨੀ ਬੰਬੀਹਾ ਬੋਲੇ, ਪੰਨਾ-16) ਪਰ ਮਾਦਪੁਰੀ ਨੇ ਆਲੋਚਨਾਤਮਕ ਕਾਰਜ ਦੀ ਥਾਂ ਪੰਜਾਬੀ ਲੋਕਧਾਰਾ ਸਰੰਚਨਾਤਮਕ

ਪੰਜਾਬੀ ਲੋਕ ਗਾਥਾਵਾਂ/ 18