ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਭਰਥਰੀ ਹਰੀ

ਮੱਧ ਕਾਲੀਨ ਸਮੇਂ ਵਿਚ ਪੰਜਾਬ ਦੇ ਜਨ-ਜੀਵਨ ਉਪਰ ਜੋਗ ਮੱਤ ਦਾ ਕਾਫੀ ਪ੍ਰਭਾਵ ਰਿਹਾ ਹੈ। ਪੂਰਨ, ਭਰਥਰੀ ਹਰੀ ਅਤੇ ਰਾਜਾ ਗੋਪੀ ਚੰਦ ਪੰਜਾਬੀਆਂ ਦੇ ਹਰਮਨ ਪਿਆਰੇ ਨਾਇਕ ਸਨ ਜਿਨ੍ਹਾਂ ਦੀਆਂ ਵੈਰਾਗਮਈ ਲੋਕ ਗਾਥਾਵਾਂ ਨੂੰ ਗਮੰਤ੍ਰੀ, ਕਵੀਸ਼ਰ ਅਤੇ ਢਾਡੀ ਅਖਾੜਿਆਂ ਵਿਚ ਲੈਆਂ ਨਾਲ਼ ਗਾ ਕੇ, ਉਨ੍ਹਾਂ ਨੂੰ ਅਧਿਆਤਮਕ ਅਤੇ ਮਾਨਸਿਕ ਤ੍ਰਿਪਤੀ ਪ੍ਰਦਾਨ ਕਰਦੇ ਰਹੇ ਹਨ।
ਭਰਥਰੀ ਹਰੀ ਦੀ ਲੋਕ ਗਾਥਾ ਸਦੀਆਂ ਪੁਰਾਣੀ ਹੈ... ਕਹਿੰਦੇ ਹਨ ਪੰਦਰਵੀਂ ਸਦੀ ਵਿਚ ਉਜੈਨ ਨਗਰੀ ਤੇ ਅਗਨੀ ਕੁਲ ਦਾ ਰਾਜਪੂਤ ਰਾਜਾ ਗੰਧਰਵ ਸੈਨ ਰਾਜ ਕਰਦਾ ਸੀ। ਉਹ ਇਕ ਸਖੀ ਰਾਜਾ ਸੀ- ਉਸ ਦੀ ਪਰਜਾ ਉਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸੀ। ਉਹ ਉਨ੍ਹਾਂ ਨੂੰ ਆਪਣੇ ਬੱਚਿਆਂ ਵਾਂਗ ਸਮਝਦਾ ਸੀ। ਰਾਜਭਾਗ ਵਲੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਸੀ ਪਰੰਤੂ ਉਸ ਨੂੰ ਇਕ ਘਾਟ ਮਹਿਸੂਸ ਹੋ ਰਹੀ ਸੀ... ਘਾਟ ਸੀ ਪੁੱਤਰ ਦੀ ਜਿਹੜਾ ਉਹਦੇ ਮਗਰੋਂ ਰਾਜ ਸਿੰਘਾਸਨ 'ਤੇ ਬੈਠਣ ਵਾਲ਼ਾ ਹੋਵੇ। ਗੰਧਰਵ ਸੈਨ ਦੇ ਦੋ ਰਾਣੀਆਂ ਸਨ। ਭਾਵੇਂ ਵੱਡੀ ਰਾਣੀ ਦੀ ਕੁੱਖੋਂ ਮੈਨਾਵੰਤੀ ਨਾਂ ਦੀ ਅਤਿ ਖ਼ੂਬਸੂਰਤ ਧੀ ਨੇ ਜਨਮ ਲਿਆ ਹੋਇਆ ਸੀ ਪਰੰਤੂ ਉਹ ਆਪਣੀ ਸੰਤਾਨ ਦੇ ਵਾਧੇ ਲਈ ਪੁੱਤਰ ਦੀ ਦਾਤ ਦੀ ਅਭਿਲਾਸ਼ਾ ਰੱਖਦਾ ਸੀ ਜਿਹੜੀ ਉਸ ਨੂੰ ਚੈਨ ਨਹੀਂ ਸੀ ਲੈਣ ਦੇਂਦੀ। ਲੋਕ ਪਰੰਪਰਾ ਅਤੇ ਮਰਯਾਦਾ ਅਨੁਸਾਰ ਪੁੱਤਰ ਹੀ ਉਹਦੇ ਲਈ ਸਭ ਕੁਝ ਸੀ:

ਪੁੱਤਾਂ ਬਾਝ ਨਾ ਜਗ 'ਤੇ ਨਾਮ ਰਹਿੰਦਾ
ਪੁੱਤਰ ਹੁੰਦੜਾ ਬੂਟੜਾ ਛਾਓਂ ਦਾ ਏ
ਅੰਮ੍ਰਿਤ ਫਲ ਸੰਤਾਨ ਭਗਵਾਨ ਰਚਿਆ
ਇਨ੍ਹਾਂ ਬਾਝ ਬੰਦਾ ਕਿਹੜੀ ਥਾਓਂ ਦਾ ਏ
(ਚਾਤ੍ਰਿਕ)

ਗੰਧਰਵ ਸੈਨ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ। ਇਕ ਦਿਨ ਉਹ ਆਪਣੇ ਮੰਤਰੀ ਨਾਲ਼ ਸ਼ਿਕਾਰ ਖੇਡਣ ਦੂਰ ਬੀਆਬਾਨ ਵਿਚ ਚਲਿਆ ਗਿਆ। ਦੇਵਨੇਤ

ਪੰਜਾਬੀ ਲੋਕ ਗਾਥਾਵਾਂ/ 37