ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਵਿਚ ਸ਼ਾਮਲ ਕਰਕੇ ਆਸ਼ੀਰਵਾਦ ਦਿੱਤੀ, "ਬੱਚਾ ਭਰਥਰੀ! ਤੂੰ ਯੋਗੀ ਰਾਜ ਵਜੋਂ ਪ੍ਰਸਿੱਧੀ ਹਾਸਲ ਕਰੇਂਗਾ।"
ਅਸ਼ੀਰਵਾਦ ਪ੍ਰਾਪਤ ਕਰਕੇ ਜੋਗੀ ਬਣਿਆਂ ਭਰਥਰੀ ਤੀਰਥਾਂ ਦੀ ਯਾਤਰਾ ਤੇ ਤੁਰ ਪਿਆ ਤੇ ਕਈ ਵਰੇ ਸੁਰਾਸ਼ਟਰ ਦੀਆਂ ਗੁਫ਼ਾਵਾਂ ਵਿਚ ਤਪ ਸਾਧਨਾ ਤੇ ਯੋਗੀ ਅਭਿਆਸ ਵਿਚ ਜੁਟਿਆ ਰਿਹਾ ਤੇ ਉਸ ਨੇ ਯੋਗ ਮੱਤ ਦੇ ਪਾਸਾਰ ਤੇ ਪ੍ਰਚਾਰ ਵਿਚ ਆਪਣਾ ਸਾਰਾ ਜੀਵਨ ਅਰਪਨ ਕਰ ਦਿੱਤਾ। ਉਹ ਸੰਸਕ੍ਰਿਤ ਸਾਹਿਤ ਦੇ ਵਿਦਵਾਨ ਪੰਡਿਤ ਵਜੋਂ ਵੀ ਸਿੱਧ ਹੋਇਆ। ਉਸ ਦੀਆਂ ਤਿੰਨ ਰਚਨਾਵਾਂ ਸ਼ਿੰਗਾਰ ਸ਼ਤਕ’, ‘ਨੀਤੀ ਸ਼ਤਕ’ ਅਤੇ ‘ਵੈਰਾਗਯ ਸ਼ਤਕ` ਸੰਸਕ੍ਰਿਤ ਸਾਹਿਤ ਦੀਆਂ ਅਮਰ ਰਚਨਾਵਾਂ ਹਨ।
ਜਦੋਂ ਗੁਰੂ ਨਾਨਕ ਦੇਵ ਦੀ ਜੋਗੀਆਂ ਨਾਲ ਵਿਚਾਰ ਚਰਚਾ ਹੋਈ ਸੀ ਉਦੋਂ ਭਰਥਰੀ ਨਾਲ਼ ਵੀ ਸੰਵਾਦ ਰਚਾਇਆ ਸੀ:

"ਕਹੁ ਨਾਨਕ ਸੁਣਿ ਭਰਥਰਿ ਜੋਗੀ"
(ਆਸਾ ਮੁਹੱਲਾ: ਪਹਿਲਾ)
ਪਾਕਿਸਤਾਨ ਦੇ ਪੱਛਮੀ ਪੰਜਾਬ ਦੇ ਜਿਹਲਮ ਇਲਾਕੇ ਵਿਚ ਜੋਗ ਮੱਤ ਦਾ ਕਾਫੀ ਜ਼ੋਰ ਰਿਹਾ ਹੈ।ਜਿਹਲਮ ਸ਼ਹਿਰ ਤੋਂ ਕੁਝ ਮੀਲਾਂ ਦੇ ਫ਼ਾਸਲੇ ’ਤੇ ਜੋਗ ਮੱਤ ਦਾ ਭਾਰਤ ਦਾ ਸਭ ਤੋਂ ਵੱਡਾ ਮੱਠ ਸਥਿਤ ਸੀ ਜਿਸ ਦਾ ਸਬੰਧ ਗੋਰਖ ਨਾਥ, ਭਰਥਰੀ ਹਰੀ ਅਤੇ ਪੂਰਨ ਆਦਿ ਜੋਗੀਆਂ ਨਾਲ਼ ਸੀ। ਇਸ ਟਿੱਲੇ ਉਤੇ ਜੋਗੀਆਂ ਦੀਆਂ ਕਈ ਸਮਾਧਾਂ ਬਣੀਆਂ ਹੋਈਆਂ ਸਨ। ਇਕ ਬੜੀ ਪੁਰਾਣੀ ਸਮਾਧੀ ਨੂੰ ਭਰਥਰੀ ਹਰੀ ਦੀ ਸਮਾਧੀ ਦੱਸਿਆ ਜਾਂਦਾ ਹੈ ਪਰੰਤੁ 1748 ਈਸਵੀ ਵਿਚ ਜਦੋਂ ਅਹਿਮਦ ਸ਼ਾਹ ਦੁਰਾਨੀ ਨੇ ਹਿੰਦੋਸਤਾਨ ਤੇ ਹੱਲੇ ਬੋਲੇ ਸਨ ਤਾਂ ਇਕ ਹੱਲੇ ਵਿਚ ਜਿਹਲਮ ਸ਼ਹਿਰ 'ਚੋਂ ਲੰਘਦਿਆ ਰਾਹ ਵਿਚ ਆਏ ਇਸ ਟਿੱਲੇ ਨੂੰ ਉਸ ਨੇ ਤਬਾਹ ਕਰ ਦਿੱਤਾ! ਓਥੇ ਹੁਣ ਸਮਾਧਾਂ ਦੇ ਖੰਡਰਾਤ ਹੀ ਹਨ।
ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ 'ਚ ਚਨਾਰ ਦੇ ਕਿਲ੍ਹੇ ਵਿਚ ਭਰਥਰੀ ਦੀ ਉੱਚੀ ਸਮਾਧ ਬਣੀ ਹੋਈ ਹੈ ਜਿਸ ਤੇ ਹਜ਼ਾਰਾਂ ਲੋਕੀਂ ਅਕੀਦਤ ਦੇ ਫੁੱਲ ਭੇਟ ਕਰਕੇ ਉਸ ਦੀ ਯਾਦ ਨੂੰ ਤਾਜ਼ਾ ਕਰਦੇ ਹਨ:

ਤੁਰਨ ਲੱਗਿਆਂ ਨਾਲ਼ ਨਾ ਤੁਰੇ ਦੌਲਤ
ਸਾਰੇ ਭਰੇ ਖ਼ਜ਼ਾਨੜੇ ਧਰੇ ਰਹਿੰਦੇ

ਵਣਜਾਰਾ ਬੇਦੀ ‘ਪੰਜਾਬ ਦਾ ਲੋਕ ਸਾਹਿਤ, ਪੰਨਾ 108-109, ਨਵਯੁਗ ਪਬਲਿਸ਼ਰਜ਼, ਦਿੱਲੀ

ਪੰਜਾਬੀ ਲੋਕ ਗਾਥਾਵਾਂ/ 46