ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ
ਸੀਨੇ ਉਨ੍ਹਾਂ ਦੇ ਅੰਦਰੋਂ ਠਰੇ ਰਹਿੰਦੇ
ਜਿਨ੍ਹਾਂ ਬੀਜਿਆ ਬਦੀ ਦਾ ਬੀਜ ਖੋਟਾ
ਨਾਗ ਦੁੱਖਾਂ ਦੇ ਉਨ੍ਹਾਂ ਨੂੰ ਲੜੇ ਰਹਿੰਦੇ
ਚਾਤ੍ਰਿਕ ਨੇਕੀਆਂ ਜਿਨ੍ਹਾਂ ਨੇ ਕੀਤੀਆਂ ਨੇ
ਲੋਕੀਂ ਉਨ੍ਹਾਂ ਦੇ ਪੂਜਦੇ ਥੜ੍ਹੇ ਰਹਿੰਦੇ

(ਧਨੀ ਰਾਮ ਚਾਤ੍ਰਿਕ)

ਪੰਜ ਸਦੀਆਂ ਤੋਂ ਵੀ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਭਰਥਰੀ ਹਰੀ ਦੀ ਲੋਕ ਗਾਥਾ ਪੰਜਾਬੀਆਂ ਦੇ ਹਿਰਦਿਆਂ 'ਤੇ ਉਕਰੀ ਹੋਈ ਹੈ। ਉਹ ਇਸ ਗਾਥਾ ਨੂੰ ਸੁਣ ਕੇ ਸੁਹਜਆਤਮਿਕ ਆਨੰਦ ਹੀ ਪ੍ਰਾਪਤ ਨਹੀਂ ਕਰਦੇ ਬਲਕਿ ਇਸ ਤੋਂ ਸਦਾਚਾਰਕ ਤੇ ਨੈਤਿਕ ਕਦਰਾਂ-ਕੀਮਤਾਂ ਵਾਲ਼ਾ ਜੀਵਨ ਜੀਣ ਦੀ ਪ੍ਰੇਰਨਾ ਵੀ ਲੈਂਦੇ ਹਨ।

.

ਪੰਜਾਬੀ ਲੋਕ ਗਾਥਾਵਾਂ/ 47