ਦੁੱਲਾ ਭੱਟੀ
ਪੰਜਾਬ ਵਿਚ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿਚ 'ਸੁੰਦਰ-ਮੁੰਦਰੀਏ' ਨਾਂ ਦਾ ਇਕ ਲੋਕ-ਗੀਤ ਬੜਾ ਪ੍ਰਸਿੱਧ ਹੈ ਜੋ ਲੋਹੜੀ ਦੇ ਪਿਛੋਕੜ ਨਾਲ਼ ਜੁੜੀ ਇਕ ਕਹਾਣੀ ਬਿਆਨ ਕਰਦਾ ਹੈ। ਇਹ ਕਹਾਣੀ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਦੁੱਲਾ ਭੱਟੀ ਨਾਮਕ ਸੂਰਮੇ ਨਾਲ਼ ਸਬੰਧ ਰੱਖਦੀ ਹੈ।
ਕਿਹਾ ਜਾਂਦਾ ਹੈ ਕਿ ਇਕ ਪਿੰਡ ਵਿਚ ਇਕ ਗ਼ਰੀਬ ਬ੍ਰਾਹਮਣ ਰਹਿੰਦਾ ਸੀ। ਉਸ ਦੇ ਦੋ ਮੁਟਿਆਰ ਧੀਆਂ ਸਨ। ਉਹ ਦੋਨੋਂ ਮੰਗੀਆਂ ਹੋਈਆਂ ਸਨ ਪਰੰਤੂ ਉਹ ਗ਼ਰੀਬੀ ਕਾਰਨ ਉਨ੍ਹਾਂ ਦਾ ਵਿਆਹ ਨਹੀਂ ਸੀ ਕਰ ਸਕਿਆ। ਉਸ ਇਲਾਕੇ ਦਾ ਮੁਗ਼ਲ ਹਾਕਮ ਬੜਾ ਨਿਰਦਈ ਸੀ। ਉਹ ਨੌਜਵਾਨ ਕੁੜੀਆਂ ਨੂੰ ਜ਼ੋਰੀਂ ਚੁੱਕ ਕੇ ਲੈ ਜਾਇਆ ਕਰਦਾ ਸੀ। ਉਸ ਹਾਕਮ ਦੇ ਕੰਨੀਂ ਸੁੰਦਰੀ-ਮੁੰਦਰੀ ਦੇ ਹੁਸਨ ਦੀ ਕਨਸੋਅ ਪਈ। ਉਸ ਨੇ ਇਨ੍ਹਾਂ ਨੂੰ ਜ਼ੋਰੀਂ ਚੁੱਕਣ ਦੀ ਵਿਉਂਤ ਬਣਾ ਲਈ। ਇਸ ਗੱਲ ਦੀ ਭਿਣਕ ਗ਼ਰੀਬ ਬ੍ਰਾਹਮਣ ਨੂੰ ਵੀ ਪੈ ਗਈ। ਉਹਨੇ ਕੁੜੀਆਂ ਦੇ ਸਹੁਰੇ ਘਰ ਜਾ ਕੇ ਆਖਿਆ ਕਿ ਉਹ ਸੁੰਦਰੀ-ਮੁੰਦਰੀ ਨੂੰ ਬਿਨਾਂ ਵਿਆਹ ਦੇ ਹੀ ਆਪਣੇ ਘਰ ਲੈ ਜਾਣ ਪਰੰਤੂ ਉਹ ਨਾ ਮੰਨੇ। ਉਹ ਹਾਕਮ ਤੋਂ ਡਰਦੇ ਸਨ ਤੇ ਬਿਨਾਂ ਵਿਆਹ ਤੋਂ ਕੁੜੀਆਂ ਆਪਣੇ ਘਰ ਲਿਜਾਣ ਲਈ ਰਾਜ਼ੀ ਨਾ ਹੋਏ। ਬ੍ਰਾਹਮਣ ਪਾਸ ਉਸ ਸਮੇਂ ਦੋ ਇਕੱਠੇ ਵਿਆਹ ਕਰਨ ਦੀ ਪਰੋਖੋਂ ਨਹੀਂ ਸੀ। ਉਹ ਨਿਰਾਸ਼ ਹੋਇਆ ਘਰ ਨੂੰ ਮੁੜ ਪਿਆ। ਰਾਹ ਵਿਚ ਜੰਗਲ ਪੈਂਦਾ ਸੀ, ਜਿੱਥੇ ਦੁੱਲਾ ਭੱਟੀ ਨਾਂ ਦਾ ਸੂਰਮਾ ਡਾਕੂ ਆਮ ਵਿਚਰਦਾ ਸੀ। ਇਸ ਤੋਂ ਸਾਰੇ ਡਰਦੇ ਸਨ। ਦੁੱਲਾ ਭੱਟੀ ਗ਼ਰੀਬਾਂ ਦਾ ਬੜਾ ਹਮਦਰਦ ਸੀ। ਉਹ ਅਮੀਰਾਂ ਤੇ ਜਾਬਰਾਂ ਨੂੰ ਲੁੱਟਦਾ ਸੀ ਤੇ ਲੁੱਟ ਦਾ ਮਾਲ ਗ਼ਰੀਬਾਂ ਵਿਚ ਵੰਡ ਦਿੰਦਾ ਸੀ। ਉਸ ਬ੍ਰਾਹਮਣ ਨੂੰ ਜੰਗਲ ਵਿਚ ਆ ਕੇ ਦੁੱਲਾ ਭੱਟੀ ਦਾ ਖ਼ਿਆਲ ਆਇਆ। ਉਹ ਦੁੱਲੇ ਦੀ ਭਾਲ਼ ਕਰਦਾ ਹੋਇਆ ਦੁੱਲੇ ਪਾਸ ਪੁੱਜ ਗਿਆ ਤੇ ਉਸ ਨੂੰ ਆਪਣੀ ਵੇਦਨਾ ਜਾ ਸੁਣਾਈ। ਦੁੱਲੇ ਨੇ ਆਖਿਆ, "ਤੂੰ ਕੋਈ ਫ਼ਿਕਰ ਨਾ ਕਰ, ਤੇਰੀਆਂ ਧੀਆਂ ਮੇਰੀਆਂ ਧੀਆਂ ਹਨ। ਮੈਂ ਉਨ੍ਹਾਂ ਦਾ ਵਿਆਹ ਆਪਣੇ ਹੱਥੀਂ ਆਪ ਕਰਾਂਗਾ-ਤੂੰ ਨਿਸਚਿੰਤ ਹੋ ਕੇ ਆਪਣੇ ਘਰ ਨੂੰ ਮੁੜ ਜਾਹ।"
ਦੁੱਲੇ ਨੇ ਕੁੜੀਆਂ ਦੇ ਬਾਪ ਤੇ ਸਹੁਰੇ ਦਾ ਥਹੁ-ਪਤਾ ਪੁੱਛ ਕੇ ਵਿਆਹ
ਪੰਜਾਬੀ ਲੋਕ ਗਾਥਾਵਾਂ/ 48