ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/82

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਐਨਾ ਆਖ ਚੌਕੀਦਾਰ ਨੇ ਤਾਕੀ ਵੀ ਬੰਦ ਕਰ ਦਿੱਤੀ। ਬਸੰਤ ਹੁਣ ਕੀ ਕਰਦਾ। ਹਨ੍ਹੇਰਾ ਗੂੜ੍ਹਾ ਹੋ ਰਿਹਾ ਸੀ- ਕਾਲ਼ੀ ਬੋਲ਼ੀ ਡਰਾਉਣੀ ਰਾਤ... ਬਸੰਤ ਨੇ ਦਰਵਾਜ਼ੇ ਦੇ ਸਾਹਮਣੇ ਹੀ ਰਾਤ ਕੱਟਣ ਦਾ ਮਨ ਬਣਾ ਲਿਆ। ਅੱਧੀ ਰਾਤ ਲੰਘੀ ਸੀ ਕਿ ਖੂੰਖਾਰ ਸ਼ੇਰ ਨੇ ਆ ਬੋਹੜ ਮਾਰੀ। ਬਸੰਤ ਤਾਂ ਅਜੇ ਜਾਗਦਾ ਹੀ ਪਿਆ ਸੀ- ਉਹਨੇ ਸ਼ਸਤਰ ਸੰਭਾਲੇ ਹੀ ਸਨ ਕਿ ਸ਼ੇਰ ਨੇ ਉਹਦੇ 'ਤੇ ਹਮਲਾ ਕਰ ਦਿੱਤਾ ਪਰੰਤੂ ਬਸੰਤ ਨੇ ਬੜੀ ਫੁਰਤੀ ਨਾਲ਼ ਸ਼ੇਰ 'ਤੇ ਅਜਿਹਾ ਤਲਵਾਰ ਦਾ ਵਾਰ ਕੀਤਾ ਕਿ ਉਹ ਚੁਫ਼ਾਲ ਧਰਤੀ 'ਤੇ ਜਾ ਪਿਆ। ਸ਼ੇਰ ਨੂੰ ਮਾਰ ਮੁਕਾਣ ਉਪਰੰਤ ਬਸੰਤ ਥਕੇਵੇਂ ਕਾਰਨ ਦਰਵਾਜ਼ੇ ਦੇ ਸਾਹਮਣੇ ਹੀ ਘੂਕ ਸੌਂ ਗਿਆ।
ਸਵੇਰ ਹੋਈ ਚੌਕੀਦਾਰ ਨੇ ਸ਼ਹਿਰ ਦਾ ਮੁਖ ਦੁਆਰ ਖੋਹਲਿਆ- ਉਹਨੇ ਵੇਖਿਆ ਸ਼ੇਰ ਮਰਿਆ ਪਿਐ ਤੇ ਨਾਲ਼ ਹੀ ਸ਼ੇਰ ਨੂੰ ਮਾਰਨ ਵਾਲ਼ਾ ਵੀ ਘੂਕ ਸੁੱਤਾ ਪਿਆ ਹੈ। ਉਹਨੇ ਤੁਰੰਤ ਕੋਤਵਾਲ ਨੂੰ ਬੁਲਾਇਆ। ਕੋਤਵਾਲ ਦੇ ਮਨ ਵਿਚ ਅਜਿਹੀ ਖੋਟ ਆਈ ਕਿ ਕਿਉਂ ਨਾ ਉਹ ਸ਼ੇਰ ਨੂੰ ਆਪਣੇ ਵਲੋਂ ਮਾਰਨਾ ਦੱਸ ਕੇ ਰਾਜੇ ਪਾਸੋਂ ਇਨਾਮ ਪ੍ਰਾਪਤ ਕਰ ਲੈਣ। ਉਨ੍ਹਾਂ ਨੇ ਮਤਾ ਪਕਾ ਕੇ ਸੁੱਤੇ ਪਏ ਬਸੰਤ ਨੂੰ ਵੱਢ ਟੁਕ ਕੇ ਬੇਹੋਸ਼ ਕਰ ਦਿੱਤਾ ਤੇ ਉਸ ਨੂੰ ਓਥੋਂ ਚੁੱਕ ਕੇ ਖੈਤਾਨਾਂ ਵਿਚ ਸੁੱਟ ਆਏ।
ਆਦਮ ਖ਼ੌਰ ਸ਼ੇਰ ਦੇ ਮਾਰੇ ਜਾਣ ਦੀ ਖ਼ਬਰ ਸੁਣ ਕੇ ਰਾਜਾ ਰੂਪ ਬਹੁਤ ਖ਼ੁਸ਼ ਹੋਇਆ। ਉਹਨੇ ਚੌਕੀਦਾਰ ਅਤੇ ਕੋਤਵਾਲ ਨੂੰ ਉਨ੍ਹਾਂ ਦੀ ਬਹਾਦਰੀ ਬਦਲੇ ਢੇਰ ਸਾਰੇ ਇਨਾਮ ਦਿੱਤੇ। ਸਾਰੇ ਸ਼ਹਿਰ ਵਿਚ ਕੋਤਵਾਲ ਦੀ ਬਹਾਦਰੀ ਦੇ ਚਰਚੇ ਹੋ ਰਹੇ ਸਨ। ਓਧਰ ਸ਼ੇਰ ਨੂੰ ਮਾਰਨ ਵਾਲ਼ਾ ਬਸੰਤ ਖੈਤਾਨਾਂ ਵਿਚ ਪਿਆ ਕਰਾਹ ਰਿਹਾ ਸੀ! ਕਰਨੀ ਕੁਦਰਤ ਦੀ ਕੋਈ ਤੀਜੇ ਪਹਿਰ ਇਸੇ ਸ਼ਹਿਰ ਦਾ ਕਾਲੂ ਘੁਮਿਆਰ ਮਿੱਟੀ ਲੈਣ ਲਈ ਮਠਿਆਨਿਆਂ ਵਲ ਗਿਆ- ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਇਕ ਨੌਜਵਾਨ ਖ਼ੈਤਾਨਾਂ ਵਿਚ ਵੱਢਿਆ ਟੁੱਕਿਆ ਕਰਾਰ ਰਿਹਾ ਹੈ। ਉਹ ਉਸ ਨੂੰ ਉਸੇ ਵੇਲੇ ਆਪਣੇ ਖੋਤੇ 'ਤੇ ਲੱਦ ਕੇ ਘਰ ਲੈ ਆਇਆ ਤੇ ਉਹਦੀ ਤੀਮਾਰਦਾਰੀ ਕਰਨ ਲੱਗਾ। ਬਸੰਤ ਕੁਝ ਦਿਨਾਂ ਵਿਚ ਹੀ ਨੌ-ਬਰ-ਨੌ ਹੋ ਗਿਆ। ਘੁਮਾਰ ਤੇ ਘੁਮਾਰੀ ਕੱਲੇ ਹੀ ਘਰ 'ਚ ਰਹਿ ਰਹੇ ਸਨ। ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਉਨ੍ਹਾਂ ਨੇ ਬਸੰਤ ਨੂੰ ਆਪਣਾ ਪੁੱਤਰ ਬਣਾ ਲਿਆ। ਬਸੰਤ ਉਨ੍ਹਾਂ ਵਲੋਂ ਕੀਤੇ ਉਪਕਾਰ ਨੂੰ ਭੁੱਲਦਾ ਨਹੀਂ ਸੀ। ਉਹ ਵੀ ਸਕੇ ਪੁੱਤਰ ਵਾਂਗ ਉਨ੍ਹਾਂ ਦੇ ਕੰਮ-ਕਾਜ ਵਿਚ ਹੱਥ ਵਟਾਣਾ ਲੱਗਾ।
ਕਈ ਮਹੀਨੇ ਗੁਜ਼ਰ ਗਏ। ਇਕ ਦਿਨ ਬਸੰਤ ਬਜ਼ਾਰ ਵਿਚ ਘੁੰਮ ਰਿਹਾ ਸੀ ਕਿ ਅਚਾਨਕ ਉਸ ਉਤੇ ਕੋਤਵਾਲ ਦੀ ਨਜ਼ਰ ਜਾ ਪਈ। ਉਹਨੇ ਪਛਾਣ ਲਿਆ ਕਿ ਇਹ ਤਾਂ ਓਹੀ ਨੌਜਵਾਨ ਹੈ ਜਿਸ ਨੇ ਸ਼ੇਰ ਨੂੰ ਮਾਰਿਆ ਸੀ। ਆਪਣੇ ਪਾਜ ਦੇ ਉਧੜਨ ਦੇ ਡਰੋਂ ਉਹਨੇ ਬਸੰਤ ਨੂੰ ਕਿਸੇ ਮਾਮਲੇ ਵਿਚ ਉਲਝਾਉਣ ਦਾ ਮਨ ਬਣਾ

ਪੰਜਾਬੀ ਲੋਕ ਗਾਥਾਵਾਂ/ 78