ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/92

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਨਸ਼ਾ ਸੀ। ਉਹਨੇ ਆਪਣੇ ਮਨ ਵਿਚ ਕਿਹਾ, "ਵੇਖਾਂਗਾ ਕਿਹੜਾ ਨਾਢੂ ਖਾਂ ਮਲਕੀ ਨੂੰ ਵਿਆਹ ਕੇ ਲਿਜਾਊਗਾ।"
ਉਹ ਅਗਲੀ ਸਵੇਰ ਬਿਨਾਂ ਕੁਝ ਖਾਧੇ-ਪੀਤੇ ਗੁੱਸੇ ਨਾਲ਼ ਭਰਿਆ ਪੀਤਾ ਦਿੱਲੀ ਨੂੰ ਰਵਾਨਾ ਹੋ ਗਿਆ।
ਦਰੀਏ ਦੇ ਵਤੀਰੇ ਨੇ ਰਾਏ ਮੁਬਾਰਕ ਦੇ ਪਰਿਵਾਰ ਵਿਚ ਸੋਗੀ ਵਾਤਾਵਰਣ ਪੈਦਾ ਕਰ ਦਿੱਤਾ। ਮੁਬਾਰਕ ਨੇ ਦਰੀਏ ਨਾਲ਼ ਹੋਈ ਬੀਤੀ ਸਾਰੀ ਗੱਲਬਾਤ ਆਪਣੇ ਪਰਿਵਾਰ ਨਾਲ਼ ਬੜੀ ਗੰਭੀਰਤਾ ਨਾਲ਼ ਵਿਚਾਰੀ। ਸਾਰਾ ਪਰਿਵਾਰ ਉਸ ਵਲੋਂ ਲਏ ਦ੍ਰਿੜਤਾ ਭਰੇ ਫ਼ੈਸਲੇ ਨਾਲ਼ ਸੌ ਫ਼ੀਸਦੀ ਸਹਿਮਤ ਸੀ। ਮਲਕੀ ਆਪਣੇ ਮਨ ਵਿਚ ਖ਼ੁਸ਼ੀਆਂ ਦੇ ਲੱਡੂ ਭੋਰਦੀ ਹੋਈ ਆਪਣੇ ਬਾਪ ਦੇ ਬਲਿਹਾਰੇ ਜਾ ਰਹੀ ਸੀ ਜਿਸ ਨੇ ਉਸ ਨੂੰ ਬੁੱਢੇ ਬਾਦਸ਼ਾਹ ਦੇ ਹਰਮ ਵਿਚ ਜਾਣੋ ਬਚਾ ਲਿਆ ਸੀ
ਜਮਾਲੋ ਬੜੀ ਗੰਭੀਰਤਾ ਨਾਲ਼ ਮਲਕੀ ਦਾ ਵਿਆਹ ਛੇਤੀ ਕਰਨ ਬਾਰੇ ਆਖ ਰਹੀ ਸੀ। "ਬਾਦਸ਼ਾਹ ਦਾ ਕੀ ਐ ਮਤੇ ਦਰੀਏ ਦੇ ਕਹੇ 'ਤੇ ਮਲਕੀ ਨੂੰ ਜ਼ੋਰੀਂ ਪਰਨਾ ਕੇ ਲੈ ਜਾਵੇ।"
ਜਮਾਲੋ ਦੀ ਵੱਡੀ ਭੈਣ ਲਾਲੋ ਤਖ਼ਤ ਹਜ਼ਾਰੇ ਦੇ ਚੌਧਰੀ ਮੌਜੂ ਦੇ ਵੱਡੇ ਪੁੱਤਰ ਜਾਨੀ ਚੌਧਰੀ ਨਾਲ਼ ਵਿਆਹੀ ਹੋਈ ਸੀ। ਲਾਲੋ ਦੇ ਪਹਿਲੇ ਜਣੇਪੇ ਸਮੇਂ ਜਦੋਂ ਕੀਮੇ ਦਾ ਜਨਮ ਹੋਇਆ ਸੀ, ਜਮਾਲੋ ਤਖ਼ਤ ਹਜ਼ਾਰੇ ਆਈ ਹੋਈ ਸੀ। ਮੁੰਡੇ ਦੇ ਮਸਤਕ ਨੂੰ ਵੇਖ ਕੇ ਜਮਾਲੋ ਨੇ ਆਪਣੇ ਮਨ ਵਿਚ ਫ਼ੈਸਲਾ ਕਰ ਲਿਆ ਸੀ ਕਿ ਜੇ ਉਸ ਦੇ ਘਰ ਧੀ ਜਨਮੀ ਅਤੇ ਜੇਕਰ ਸੱਚੇ ਰਸੂਲ ਨੇ ਚਾਹਿਆ ਤਾਂ ਉਹ ਆਪਣੀ ਧੀ ਦਾ ਲੜ ਆਪਣੀ ਭੈਣ ਨੂੰ ਫੜਾ ਕੇ ਦੋਹਾਂ ਪਰਿਵਾਰਾਂ ਨੂੰ ਪੱਕੇ ਤੌਰ 'ਤੇ 'ਕੱਠਿਆਂ ਕਰ ਦੇਵੇਗੀ। ਓਦੋਂ ਉਹ ਹਾਮਲਾ ਸੀ, ਦਿਨ ਪਾ ਕੇ ਮਲਕੀ ਨੇ ਜਨਮ ਲਿਆ ਸੀ। ਉਹਨੇ ਆਪਣੇ ਮਨ ਦੀ ਗੱਲ ਕਿਸੇ ਹੋਰ ਨਾਲ਼ ਸਾਂਝੀ ਨਹੀਂ ਸੀ ਕੀਤੀ। ਜਮਾਲੋ ਨੇ ਮਹਿਸੂਸ ਕੀਤਾ ਕਿ ਆਪਣੇ ਮਨ ਦੀ ਭਾਵਨਾ ਨੂੰ ਪੂਰੀ ਕਰਨ ਦਾ ਸਹੀ ਮੌਕਾ ਆ ਗਿਆ ਹੈ। ਉਹਨੇ ਸੋਚਿਆ ਕਿਉਂ ਨਾ ਹੁਣ ਉਹ ਮਲਕੀ ਦਾ ਰਿਸ਼ਤਾ ਕੀਮੇ ਨਾਲ਼ ਕਰਨ ਦੀ ਸਲਾਹ ਰਾਏ ਮੁਬਾਰਕ ਨੂੰ ਦੇਵੇ। ਉਹਨੇ ਰਾਏ ਮੁਬਾਰਕ ਨਾਲ਼ ਗੱਲ ਤੋਰੀ। ਉਹ ਪਹਿਲਾਂ ਹੀ ਤਖ਼ਤ ਹਜ਼ਾਰੇ ਦੇ ਚੌਧਰੀ ਮੌਜੂ ਦੇ ਪਰਿਵਾਰ ਤੋਂ ਜਾਣੂੰ ਸੀ। ਉਹ ਬਖ਼ਤਾਵਰਾਂ ਦਾ ਪਰਿਵਾਰ ਸੀ... ਦੋਨੋਂ ਪਰਿਵਾਰ ਮਿਲ ਕੇ ਜਿਹਲਮ ਤੋਂ ਸਿੰਧ ਤਕ ਸਰਦਾਰੀਆਂ ਕਰਨਗੇ... ਇਕੱਠੇ ਸ਼ਿਕਾਰ ਖੇਡਣਗੇ... ਕਿਹੜਾ ਉਨ੍ਹਾਂ ਅੱਗੇ ਕੁਸਕੇਗਾ।
ਕੀਮਾ ਮਲਕੀ ਦੇ ਹਾਣ ਦਾ ਛੈਲ ਛਬੀਲਾ ਗੱਭਰੂ ਸੀ। ਦੋਹਾਂ ਪਰਿਵਾਰਾਂ ਨੇ ਸਿਰ ਮੱਥੇ ਇਹ ਰਿਸ਼ਤੇ ਪ੍ਰਵਾਨ ਕਰ ਲਏ ਤੇ ਦੋਹਾਂ ਦਾ ਨਿਕਾਹ ਪੜ੍ਹਾ ਦਿੱਤਾ।
ਕੀਮਾ ਮੁਕਲਾਵਾ ਲੈਣ ਲਈ ਘੋੜੇ 'ਤੇ ਸਵਾਰ ਹੋ ਕੇ ਗੜ੍ਹ ਮੁਗਲਾਣੇ

ਪੰਜਾਬੀ ਲੋਕ ਗਾਥਾਵਾਂ/ 88