ਸੰਕੋਚ ਤੋਂ ਸਾਰੀ ਵਿੱਥਿਆ ਸੁਣਾ ਦਿੱਤੀ ਤੇ ਇਹ ਵੀ ਦੱਸ ਦਿੱਤਾ ਕਿ ਉਹਦਾ ਚਾਚਾ ਦਰੀਆ ਉਸ ਨੂੰ ਬਾਦਸ਼ਾਹ ਅਕਬਰ ਨਾਲ਼ ਪਰਨਾਉਣਾ ਚਾਹੁੰਦਾ ਹੈ, ਜਿਸ ਕਰਕੇ ਉਹ ਉਹਦੇ ਬਾਪ, ਭਰਾਵਾਂ ਅਤੇ ਉਹਦੇ ਪਤੀ ਨੂੰ ਬੰਦੀ ਬਣਾ ਕੇ ਲਿਆਇਆ ਹੈ।
ਜਮਨਾ ਆਪਣੇ ਬੁੱਢੇ ਬਾਪ ਦੇ ਸ਼ੌਕਾਂ ਤੋਂ ਭਲੀ ਪ੍ਰਕਾਰ ਜਾਣੂ ਸੀ... ਸ਼ਹਿਜ਼ਾਦਾ ਸਲੀਮ ਦੀ ਮਹਿਬੂਬਾ ਅਨਾਰਕਲੀ ਨੂੰ ਅਕਬਰ ਨੇ ਮਰਵਾ ਦਿੱਤਾ ਸੀ, ਕਿਉਂਕਿ ਉਹ ਉਸ ਦੀ ਰਖੇਲ ਨਹੀਂ ਸੀ ਬਣੀ। ਜਮਨਾ ਆਪਣੀ ਬੁੱਢੀ ਮਾਂ ਲਈ ਨਵੀਂ ਸੌਂਕਣ ਕਿਵੇਂ ਬਰਦਾਸ਼ਤ ਕਰ ਸਕਦੀ ਸੀ। ਦਰੀਏ ਦੀ ਇਹ ਕਰਤੂਤ ਸੁਣ ਕੇ ਉਹ ਗੁੱਸੇ ਨਾਲ਼ ਲਾਲ-ਪੀਲੀ ਹੋ ਗਈ ਤੇ ਦਰੀਏ ਨੂੰ ਤੁਰੰਤ ਆਪਣੇ ਮਹਿਲੀਂ ਬੁਲਾ ਕੇ ਬੰਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਸੁਣਾ ਦਿੱਤਾ। ਮਲਕੀ ਨੂੰ ਉਸ ਨੇ ਆਪਣੇ ਕੋਲ਼ ਹੀ ਰੱਖ ਲਿਆ ਤੇ ਇਹ ਵਿਸ਼ਵਾਸ ਦਿਵਾਇਆ ਕਿ ਉਸ ਨੂੰ ਬਾਦਸ਼ਾਹ ਅਕਬਰ ਵਲੋਂ ਪੂਰਾ ਇਨਸਾਫ਼ ਮਿਲੇਗਾ।
ਦਰੀਏ ਦਾ ਨਿਸ਼ਾਨਾ ਤਾਂ ਅਕਬਰ ਦੇ ਦਰਬਾਰ ਵਿਚ ਉੱਚ ਪਦਵੀ ਪ੍ਰਾਪਤ ਕਰਨ ਦਾ ਸੀ...। ਉਹਦੇ ਲਈ ਅਕਬਰ ਦੀਆਂ ਨਜ਼ਰਾਂ ਵਿਚ ਬਾਗ਼ੀ ਦਰਸਾਏ ਗਏ ਬੰਦੀਆਂ ਲਈ ਉਹਦੀ ਧੀ ਦਾ ਹੁਕਮ ਮੰਨਣਾ ਜ਼ਰੂਰੀ ਨਹੀਂ ਸੀ। ਇਸ ਲਈ ਉਹ ਰਾਤੋ-ਰਾਤ ਅਗਾਂਹ ਤੁਰ ਗਏ।
ਅਗਲੀ ਸਵੇਰ ਜਮਨਾ ਨੂੰ ਕੈਦੀਆਂ ਦੇ ਅਗਾਂਹ ਤੋਰੇ ਜਾਣ ਦੀ ਖ਼ਬਰ ਮਿਲ ਗਈ। ਉਹਦਾ ਗੁੱਸਾ ਹੋਰ ਪ੍ਰਚੰਡ ਹੋ ਗਿਆ...। ਉਹਨੇ ਦਰੀਏ ਨੂੰ ਉਹਦੀ ਕਮੀਨਗੀ ਅਤੇ ਉਹਦਾ ਹੁਕਮ ਨਾ ਮੰਨਣ ਦਾ ਮਜ਼ਾ ਚਖਾਉਣ ਦਾ ਫ਼ੈਸਲਾ ਕਰ ਲਿਆ। ਉਹਨੇ ਮਲਕੀ ਦਾ ਫ਼ਕੀਰੀ ਭੇਸ ਉਤਰਵਾ ਦਿੱਤਾ ਤੇ ਨਵੇਂ ਨਕੋਰ ਵਸਤਰ ਪਹਿਨਾ ਕੇ ਆਪਣੇ ਨਾਲ਼ ਲੈ ਕੇ ਦਿੱਲੀ ਨੂੰ ਤੁਰ ਪਈ।
ਜਮਨਾ ਸਿੱਧੀ ਆਪਣੀ ਮਾਂ ਦੇ ਮਹਿਲ ਵਿਚ ਗਈ। ਉਸ ਨੂੰ ਦਰੀਏ ਦੀ ਸਾਜ਼ਿਸ਼ ਤੋਂ ਜਾਣੂੰ ਕਰਵਾਇਆ। ਰਾਣੀ ਇਹ ਸੁਣ ਕੇ ਸਿਰ ਤੋਂ ਪੈਰਾਂ ਤਕ ਝੰਜੋੜੀ ਗਈ। ਉਹਦੀ ਧੀ ਤੋਂ ਵੀ ਘੱਟ ਉਮਰ ਦੀ ਮਲਕੀ ਨੂੰ ਸੌਂਕਣ ਦੇ ਰੂਪ ਵਿਚ ਚਿਤਵ ਕੇ ਉਹ ਕੰਬ ਗਈ।
ਹਨ੍ਹੇਰਾ ਗੂੜ੍ਹਾ ਹੋਇਆ। ਬਾਦਸ਼ਾਹ ਅਕਬਰ ਆਪਣੇ ਦਰਬਾਰ ਵਿਚੋਂ ਵਿਹਲਾ ਹੋ ਕੇ ਆਪਣੀ ਮਨਮੋਹਨੀ ਰਾਣੀ ਦੇ ਮਹਿਲ ਵਿਚ ਆਇਆ ਤਾਂ ਸਾਰੇ ਦੀਵੇ ਗੁਲ ਹੋਏ ਪਏ ਸਨ ਤੇ ਰਾਣੀ ਖਨਪੱਟੀ ਲਈ ਪਈ ਹੋਈ ਸੀ। ਅੱਜ ਪਹਿਲੀ ਵਾਰ ਸੀ ਜਦੋਂ ਰਾਣੀ ਨੇ ਉਸ ਨਾਲ਼ ਅਜਿਹਾ ਵਰਤਾਓ ਕੀਤਾ ਸੀ। "ਉਸ ਕੋਲੋਂ ਕਿਹੜੀ ਅਵੱਗਿਆ ਹੋ ਗਈ ਸੀ, ਜਿਸ ਕਾਰਨ ਰਾਣੀ ਨੇ ਮੂੰਹ ਸੁਜਾਇਆ ਹੋਇਆ ਹੈ...।" ਰਾਜੇ ਨੇ ਸੋਚਿਆ ਤੇ ਰਾਣੀ ਦੀ ਠੋਡੀ ਫੜ ਕੇ ਉਹਦਾ ਮੂੰਹ ਉਤਾਂਹ ਨੂੰ ਚੁੱਕਿਆ।
ਪੰਜਾਬੀ ਲੋਕ ਗਾਥਾਵਾਂ/ 91