ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/97

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸੁਣਾ ਦਿੱਤੀ।
ਮਲਕੀ ਜਮਨਾ ਤੇ ਉਹਦੀ ਮਾਂ ਰਾਣੀ ਦਾ ਲੱਖ-ਲੱਖ ਸ਼ੁਕਰ ਅਦਾ ਕਰ ਰਹੀ ਸੀ, ਜਿਨ੍ਹਾਂ ਦੇ ਯਤਨਾਂ ਸਦਕਾ ਉਹਦੇ ਸਿਰ ਦੇ ਸਾਈਂ ਕੀਮੇ, ਬਾਪ ਅਤੇ ਭਰਾਵਾਂ ਦੀ ਬੰਦ ਖਲਾਸੀ ਹੋਈ ਸੀ।
ਜਮਨਾ ਸਾਰਿਆਂ ਨੂੰ ਆਪਣੇ ਨਾਲ਼ ਥਾਨੇਸਰ ਲੈ ਗਈ। ਜਮਨਾ ਦੇ ਮਹਿਲ ਦੀ ਛੱਤ ਉਤੇ ਚੰਦ ਚਾਂਦਨੀ ਰਾਤ ਵਿਚ ਕੀਮਾ ਤੇ ਮਲਕੀ ਇੰਜ ਮਿਲੇ ਜਿਵੇਂ ਔੜਾਂ ਮਾਰੀ ਧਰਤੀ ਨੂੰ ਬਾਰਸ਼ ਦੀਆਂ ਬੂੰਦਾਂ ਮਿਲਦੀਆਂ ਹਨ...। ਦੋਨੋਂ ਇਕ-ਦੂਜੇ 'ਚ ਲੀਨ ਹੋਏ ਖਿੜੀ ਚਾਨਣੀ ਦਾ ਆਨੰਦ ਮਾਣਦੇ ਰਹੇ ਤੇ ਅਗਲੀ ਭਲਕ ਉਹ ਜਮਨਾ ਦਾ ਧੰਨਵਾਦ ਕਰਦੇ ਹੋਏ ਗੜ੍ਹ ਮੁਗਲਾਣੇ ਨੂੰ ਤੁਰ ਪਏ। ਸਾਰੇ ਵਾਤਾਵਰਣ ਵਿਚ ਮੁਹੱਬਤ, ਕੁਰਬਾਨੀ ਅਤੇ ਵਫ਼ਾ ਦੀ ਸੁਗੰਧੀ ਮਹਿਕਾਂ ਵੰਡ ਰਹੀ ਸੀ...! ਜਮਨਾ ਆਪਣੇ ਮਹਿਲ ਦੀ ਛੱਤ 'ਤੇ ਖੜ੍ਹੀ ਆਪਣੇ ਮੁਹੱਬਤੀ ਮਹਿਮਾਨਾਂ ਨੂੰ ਜਾਂਦਿਆਂ ਵੇਖ ਰਹੀ ਸੀ... ਉਹਦੇ ਨੈਣਾਂ 'ਚੋਂ ਅਣੋਖੀ ਖ਼ੁਸ਼ੀ ਦੇ ਹੰਝੂ ਟਪਕ ਰਹੇ ਸਨ।

.

ਪੰਜਾਬੀ ਲੋਕ ਗਾਥਾਵਾਂ/ 93