ਸਮੱਗਰੀ 'ਤੇ ਜਾਓ

ਪੰਨਾ:ਜੀਉਣਾ ਮੌੜ - ਭਗਵਾਨ ਸਿੰਘ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)

ਸ਼ੋਰ ਹੈ॥ ਹਾਲ ਸਭ ਰੱਬ ਨੂੰ ਮਲੂਮ ਭਗਵਾਨ ਸਿੰਘਾ ਅੱਗੇ ਤਕਦੀਰ ਦੇ ਨਾ ਪੇਸ਼ ਕੋਈ ਜ਼ੋਰ ਹੈ॥੪੧॥ ਦੋਹਰਾ॥ ਪਗ ਬੇੜੀ ਹੱਥ ਹਥਕੜੀ ਗਲ ਵਿਚ ਤਬਕ ਜ਼ੰਜੀਰ॥ ਗੱਡੀ ਪਾਯਾ ਧਾੜਵੀ ਕਰ ਖੂੰਨੀ ਤਸਵੀਰ॥ ੪੨॥ ਕਬਿੱਤ॥ ਨਾਭੇ ਜਦੋਂ ਆਯਾ ਸੁਣ ਪਾਯਾ ਲੋਕਾਂ ਸਾਰਿਆਂ ਨੇ ਰੰਨ ਮੁੰਡਾ ਉਠਕੇ ਮਹੱਲਿਆਂ ਤੋਂ ਧਾਯਾਹੈ॥ ਕੋਈ ਕਹੇ ਚੋਰ ਹੈ ਇਨਾਮੀ ਜੀਉਣਾ ਮੌੜ ਏਹ ਕੋਈ ਕਹੇ ਦੇਸ ਏਸ ਬੜਾ ਹੀ ਦੁਖਾਯਾ ਹੈ॥ਕੋਈ ਕਹੇ ਸੂਰਮਾਂ ਜਹਾਨ ਵਿਚ ਘੁਮ ਰਹਿਆ ਕੋਈ ਕਹੇ ਆਵਾਗੌਨ ਕੈਦ ਵਿਚ ਆਯਾ ਹੈ॥ਜੈਸੀ ਜੈਸੀ ਬੱਧੀ ਲੋਗ ਆਖੇਂ ਭਗਵਾਨ ਸਿੰਘਾ ਈਸ਼੍ਵਵਰ ਮਹਾਰਾਜ ਕੀ ਇਹ ਨੇਮੀ ਜਗਤ ਮਾਯਾ ਹੈ॥੪੩॥ ਕਬਿੱਤ॥ ਬਾਜ਼ੇ੨ ਆਖਦੇ ਵਿਚਾਰਾ ਐਵੇਂ ਆਨਵੰਦਾ ਮਰ ਜਾਊ ਇੱਕ ਵਾਰ ਭੋਰੇ ਵਿਚ ਸੁਟਿਆ॥ਬਾਜੇ ਬਾਜੇ ਆਖਣ ਜੋ ਕੈਦ ਬੁਰੀ ਰਾਜਿਆਂ ਦੀ ਸੁਕ ਜੂ ਤਵੀਤ ਦਾਣਾ ਪਾਣੀ ਜੋ ਨ ਖੁੱਟਿਆ॥ ਜੇਹਲ ਖ਼ਾਨਾ ਕੱਟ ਨਾ ਮਹਾਲ ਹੋਊ,ਏਸ ਤਾਈਂ ਯਾਦ ਕਰੂ ਤਦੋਂ ਜਦੋਂ ਜੇਹਲ ਵਿੱਚੋਂ ਛੁਟਿਆ॥ ਜੱਗ ਦੀ ਬਲ਼ਾਇ ਵਲ ਜਾਇ ਭਗਵਾਨ ਸਿੰਘਾ ਏਸ ਪਾਪੀ ਚੋਰ ਨੇ ਜਹਾਨ ਸੁੰਨਾਂ ਲੁਟਿਆ॥ ੪੪॥ ਦੋਹਰਾ॥ ਦੀਨਾ ਜੀਉਣਾ ਜੇਹਲ ਮੇਂ ਦਿਨ ਗੁਜ਼ਰੇ ਪੰਜ ਚਾਰ॥ ਹਸਬ ਜ਼ਾਬਤੇ ਖੂੰਨੀਆਂ ਪੇਸ਼ ਕੀਆ ਸਰਕਾਰ॥ ੪੫॥ਚੌਪਈ॥ ਸਾਥ ਕਰੀ ਜੋ ਗਾਰਦ ਜੰਗੀ॥ ਪਹਿਰਾ ਲਾਓ ਤੇ ਗਹੋਨੰ ਗੀ॥ਨਹੀਂ ਵਸਾਹ ਕਰੋ ਤੁਮ ਜ਼ੱਰਰਾ॥ਦਾਰੋਗੇ ਕਾ ਹੁਕਮ ਮੁਕੱਰਰਾ॥ ੪੬॥ ਦੋਹਰਾ॥ ਬੰਦੋਬਸਤ ਕੇ ਸਾਥ ਜੋ ਕੀਨਾ ਪੇਸ਼ ਹਜ਼ੂਰ॥ ਮਹਾਰਾਜ ਕੇ ਸਾਮ੍ਹਣੇ ਖੜਿਆ