(੧੦)
ਵਾਂਗ ਮਜੂਰ॥ ੪੭॥ ਚੌਪਈ॥ ਮਹਾਰਾਜ ਕੌ ਸੀਸ ਨਿਵਾਯਾ॥ ਬੜੇ ਅਦਬ ਸੇ ਸੀਸ ਝੁਕਾਯਾ॥ ਮਹਾਰਾਜ ਕੇ ਹੂਆ ਪੇਸ਼॥ ਜਿਉਂ ਸਾਧੂ ਹੋਵੇ ਦਰਵੇਸ਼॥੪੮॥ ਦੋਹਰਾ॥ ਬਾਦਸ਼ਾਹੋਂ ਕਾ ਹੋਵਤਾ ਤੇ ਜਘਨਾ ਪਰਤਾਪ॥ਜੀਉਣਾ ਅੱਗੋਂ ਦੇਖਕੇ ਲਜਿਆ ਪਕੜੀ ਆਪ॥੪੯॥ ਮਹਾਰਾਜ ਫ਼ਰਮਾਂਵਦੇ ਸੁਨਹੋ ਜੀਉਣਾ ਮੌੜ॥ ਕੈਦੀ ਕੀਨਾ ਪੁਲਸ ਨੇ ਏਈ ਤੁਮਾਰੀ ਦੌੜ ॥੫੦॥ ਚੌਪਈ॥ ਕਿਆ ਤੁਮਰੀ ਅਬ ਸੂਰਮਤਾਈ॥ ਕੂਕਰ ਵਾਂਗ ਹਥਕੜੀ ਪਾਈ॥ ਰੀਂ ਰੀਂ ਕਰਤ ਸਿਪਾਹੀਆਂ ਆਗੇ॥ ਰੋਹੀਆਂ ਅੰਦਰ ਫਿਰਨਾ ਭਾਗੇ॥ ਦੁਖ ਦੇ ਨਾ ਦੁਨੀਆਂ ਕੋ ਭਾਰੀ॥ ਵੈਰੀ ਕਰਨਾ ਆਦਮ ਨਾਰੀ॥੫੧॥ ਦੋਹਰਾ॥ ਸੂਰਾ ਸੋ ਸਾਲਾਈਏ ਲੜੇ ਦੀਨ ਕੇ ਹੇਤ॥ ਪੁਰਜ਼ਾ ਪੁਰਜ਼ਾ ਕਟ ਮਰੇ ਕਬੀ ਨਾ ਹਾਰੇ ਖੇਤ॥੫੨॥ ਚੌਪਈ॥ ਅਬੀ ਸਮਝ ਕੁਛ ਬਿਗੜਾ ਨਾਹੀਂ॥ ਜਾਨ ਬੂਝ ਕ੍ਯੋਂ ਬਣਾਂ ਗੁਨਾਹੀਂ॥ਛੋਡ ਨਿਕਾਰਪਨਾ ਬਨ ਸੂਰ॥ ਸਭ ਬਦਨਾਮੀ ਚਕਨਾ ਚੂਰ॥੫੩॥ ਜੇ ਤੁਮ ਸੂਰ ਬੀਰ ਨਰ ਹੋਵੇ। ਇਸ ਹਾਲਤ ਪਰ ਨਹੀਂ ਖਲੋਤੇ ॥ਗਰਦਨ ਹੋਇ ਬਲੰਦ ਉਚੇਰੀ॥ ਮਾਨੋ ਨੇਕ ਨਸੀਹਤ ਮੇਰੀ॥ ੫੪॥ ਦੋਹਰਾ॥ ਮਹਾਰਾਜ ਸਰਕਾਰ ਨੇ ਕਰੀ ਨਸੀਹਤ ਨੇਕ॥ਚੁਭੀ ਨ ਜੀਉਣੇ ਮੌੜ ਕੇ ਕਿਸੀ ਤਰਫ਼ ਸੇ ਏਕ॥੫੫॥ ਚੌਪਈ॥ ਅਬ ਕਿਆ ਏਹ ਤੁਮਾਰੀ ਕਰਤੂਤ॥ ਪਕੜੀ ਫਿਰ ਤੇ ਹੈਂ ਜਮਦੂਤ॥ ਹੈਧਿਰਕਾਰ ਤੇਰੀ ਜਿੰਦਗਾਨੀ॥ ਕਰੇਂ ਆਸ ਹਰਵਕਤ ਬੇਗਾਨੀ॥੫੬॥ ਜੇ ਤੁਮ ਹੋਤੇ ਸੂਬੇਦਾਰ॥ ਕਿਰਚ ਬਾਂਧ ਬਨਤੇ ਸਰਦਾਰ॥ ਬਾਦਸ਼ਾਹੋਂ ਕੋ ਦੇਤਾ ਕਾਮ॥