ਸਮੱਗਰੀ 'ਤੇ ਜਾਓ

ਪੰਨਾ:ਜੀਉਣਾ ਮੌੜ - ਭਗਵਾਨ ਸਿੰਘ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੀਚ ਜਗਤ ਕੇ ਰੌਸ਼ਨ ਨਾਮ॥ ੫੭॥ ਦੋਹਰਾ॥ ਜੀਉਣਾ ਅਰਜ਼ ਗੁਜ਼ਾਰਦਾ ਸੁਣੋ ਰੂਪ ਨਰ ਈਸ॥ ਸੋਊ ਮੁਝ ਪਰ ਬਰਤਨਾ ਕਰਮ ਲਿਖਿਆ ਜਗਦੀਸ॥੫੮॥ ਚੌਪਈ॥ ਮੈਂ ਗ਼ਰੀਬ ਕਿਆ ਕਰਨੇ ਜੋਗ॥ਜ਼ੋਰ ਧਗਾਣੇ ਮਾਰਤ ਲੋਗ॥ਲੂਟ ਪੂਟ ਕੋਊ ਲੇ ਜਾਤਾ॥ਨਾਮ ਸਭੀ ਹਮਰਾ ਹੀ ਪਾਤਾ॥ ੫੯॥ ਦੋਹਰਾ॥ ਮਹਾਰਾਜ ਤਬ ਬੋਲਤੇ ਅਬ ਜੀਉਣੇ ਤੁਮ ਦੇਖ॥ ਅਬ ਨਹੀਂ ਦੇਤੇ ਭਾਗਣੇ ਆਗੇ ਤੁਮਰੇ ਲੇਖ॥ ੬੦॥ ਚੌਪਈ ॥ ਲੇਜਾਓ ਤਕੜਾਈ ਰਾਖੋ॥ ਬੁਰਾ ਭਲਾ ਮੁਖਸੇ ਨਹੀਂ ਭਾਖੋ॥ ਅਬ ਯੇਹ ਬੰਧੂਆ ਬਨਾ ਬਿਚਾਰਾ॥ਤੁਮ ਆਗੇ ਚਲਤਾ ਨਹੀਂ ਚਾਰਾ॥ ੬੧॥ ਦੋਹਰਾ॥ ਲੇ ਆਏ ਤਬ ਸਤਰੀ ਹੁਕਮ ਦੀਆ ਸਰਕਾਰ॥ ਜੇਹਲ ਖਾਨੇ ਵਿਚ ਤਾੜਕੇ ਜੰਦਾ ਦੀ ਨਾ ਮਾਰ ॥੬੨॥ ਦੋਹਰਾ॥ ਲਿਖ੍ਯਾ ਧੁਰ ਪਟਿਆਲਿਓਂ ਨਾਭੇ ਪੌਹਚਾ ਆਨ॥ਜੀਉਣੇ ਮੌੜ ਕੋ ਭੇਜਦੋ ਕਰਕੇ ਖੂਬ ਚਾਲਾਨ॥੬੩॥ ਚੌਪਈ॥ ਪਹਿਲੇ ਕੈਦ ਪਟਿਆਲੇ ਪਾਉ॥ ਫਿਰ ਪਾਛੈ ਨਾਭੇ ਆ ਜਾਊ॥ ਡਾਕੇ ਹਮਰੇ ਬਹੁਤੇ ਮਾਰੇ॥ ਖੂਨ ਅਨੇਕ ਭਾਂਤ ਕਰ ਭਾਰੇ॥੬੪॥ ਦੋਹਰਾ॥ ਦੁਖੀ ਸਗਲ ਸੰਸਾਰ ਹੈ ਸੁਖੀ ਨਾ ਰਹਿਆ ਕੋਇ॥ ਜੀਉਣੇ ਮੌੜ ਕੇ ਭਾਗ ਜੋ ਆਗੇ ਹੋਇ ਸੁ ਹੋਇ॥੬੫॥ ਕਬਿੱਤ॥ ਕੀਤਾ ਨਾਭਿਓਂ ਚਲਾਨ ਸਾਰਾ ਜਾਨਦਾ ਜਹਾਨ ਪਟਿਆਲੇ ਪੁੰਨਾ ਆਨ ਢੋਡੀਂ ਤਿੰਨ ਰੋਜ਼ ਕੱਟਕੇ ॥ ਪਹਿਲਾਂ ਸਜ਼ਾ ਏਥੇ ਪਾਉ ਸਭ ਆਖਦੇ ਥੇ ਸਾਊ ਕਿਤੇ ਹੋਰ ਨਹੀਂ ਜਾਊ ਫੇਰ ਨਾਭੇ ਆਊ ਹਟਕੇ॥ ਬੜੀ ਕੀਤੀ ਤਕੜਾਈ ਬੇੜੀ ਲੱਤੀਂ ਜੰਘੀ ਪਾਈ ਵਿਚ ਬੇਲ ਹੈ ਬੰਧਾਈ ਭੱਜ ਜਾਵੇ