ਸਮੱਗਰੀ 'ਤੇ ਜਾਓ

ਪੰਨਾ:ਜੀਉਣਾ ਮੌੜ - ਭਗਵਾਨ ਸਿੰਘ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨)

ਨਹੀਂ ਕੱਟਕੇ॥ ਜੇਹਲਖਾਨੇ ਵਿਚ ਪਾਯਾ ਜੰਦਾ ਕੁੰਡਾ ਖੂਬ ਲਾਯਾ ਪਹਿਰਾ ਉਪਰ ਲਗਾਯਾ ਭਲਾ ਕੋਈ ਰੋਜ਼ ਅਟਕੇ॥ ੬੬॥ ਦੋਹਰਾ॥ ਸੁਨਾ ਗਿਆ ਸੰਸਾਰ ਮੇਂ ਗਿਆ ਭਾਗ ਅਬ ਮੌੜ॥ ਰੂਪ ਸਪਾਹੀ ਕਾ ਬਨਾ ਲੇ ਬੰਦੂਕ ਗਿਆ ਦੌੜ॥ ੬੭॥ ਚੌਪਈ॥ ਬੇਖ਼ਬਰਾ ਪਟਿਆਲਿਓਂ ਧਾਇਆ॥ ਪਤਾ ਕਿਸੀ ਮਾਨਸ ਨਹੀਂ ਪਾਇਆ॥ ਵੇਖਾ ਨਹੀਂ ਕਿਸੀ ਨੇ ਔਰ॥ਜੀਉਣਾ ਭਾਗ ਗਿਆ ਕਿਸ ਠੌਰ॥ ੬੮॥ ਦੋਹਰਾ॥ ਜਬ ਚੜਿਆ ਦਿਨ ਆਨ ਕੇ ਖਬਰ ਭਈ ਸਰਕਾਰ॥ ਜੀਉਣੇ ਮੌੜ ਕੀ ਭਾਲ ਕੋ ਚਾੜ੍ਹਦੀਏ ਅਸਵਾਰ॥ ੬੯॥ ਚੌਪਈ॥ ਸਿਵਲ ਪੁਲਸ ਸਭ ਕੀਨੀ ਦੌੜ॥ ਭਾਗ ਗਿਆ ਅਬ ਜੀਉਣਾ ਮੌੜ ਮੇਹਜਰ ਜੀਟਨ ਸਭ ਸਰਦਾਰ॥ ਗਏ ਢੂੰਢਨੇ ਥਾਣੇਦਾਰ ॥੭੦॥ ਦੋਹਰਾ॥ ਪਲਟਨ ਜੰਗੀ ਭਾਲ ਕੋ ਚੜ੍ਹੀ ਨਗਾਰਾ ਮਾਰ॥ ਜੋ ਤਮਾਮ ਸਭ ਰਜਮਟਾਂ ਬੇੜੇਚੇ ਅਸਵਾਰ॥ ੭੧॥ ਚੌਪਈ॥ ਕਹੀਂ ਨਹੀਂ ਜੀਉਣੇ ਮੌੜ ਕੋ ਪਾਇਆ॥ ਬਹੁਤ ਫ਼ੌਜ ਨੇ ਜ਼ੋਰ ਲਗਾਇਆ॥ਚਾਰ ਚੁਫੇਰੇ ਢੂੰਡਾ ਸਾਰੇ॥ ਓੜਕ ਅੰਤ ਬਿਚਾਰੇ ਹਾਰੇ॥੭੨॥ ਦੋਹਰਾ॥ ਦੂਰ ਦੂਰ ਤਕ ਭਾਲਕੇ ਮੁੜੀ ਫ਼ੌਜ ਸਰਕਾਰ॥ ਕਿਤੇ ਘਰੋਲੇ ਡਾਰਿਆ ਦੇਖਾ ਸਗਲ ਨਿਹਾਰ॥੭੩॥ ਚੌਪਈ॥ ਗਾਮ ਗਾਮ ਮੈਂ ਪਤਾ ਨਾ ਕੋਈ॥ ਭਾਗ ਗਿਆ ਕਿਸ ਵੇਲੇ ਜੋਈ॥ ਦੇਖਾ ਨਹੀਂ ਆਦਮੀ ਨਾਰੀ॥ ਏਹ ਬੋਲਤੀ ਖਲਕਤ ਸਾਰੀ॥੭੪॥ਦੋਹਰਾ॥ ਦੇਸ਼ ਮਾਲਵੇ ਮੇਂ ਵੜਾ ਜੀਉਣਾ ਮੌੜ ਜੋ ਭਾਗ॥ ਪੂਰਬ ਪੱਛਮ ਨਾ ਰਮਾ ਉਤਰ ਦੱਖਣ ਲਾਗੁ॥੨੫॥ ਚੌਪਈ॥