ਸਮੱਗਰੀ 'ਤੇ ਜਾਓ

ਪੰਨਾ:ਜੀਉਣਾ ਮੌੜ - ਭਗਵਾਨ ਸਿੰਘ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

॥ਕਿਸੀ ਰੋਜ਼ ਜਾ ਵੜੇ ਝਲੇਰੇ॥ ਕਿਸੀ ਰੋਜ਼ ਬਾਈਏ ਕੇ ਨੇਰੇ॥ ਕਬੀ ਕਬੀ ਸਾਬੋਂ ਕੇ ਮਾਹੀਂ॥ ਔਰ ਦੇਸ ਮਧ ਜਾਤਾ ਨਾਹੀਂ॥੭੬॥ ਕਬੀ ਕਬੀ ਬਾਂਗਰ ਕੇ ਧੋਰੈ॥ਕਬੀ ਫਿਰੈ ਸਰਸੈ ਕੀ ਓਰੈ॥ ਨਹੀਂ ਅਰਾਮ ਪਾਵਤਾ ਜ਼ੱਰਾ॥ਹੀ ਤਰੀਕ ਹਮੇਸ਼ ਮੁਕੱਰਾ॥੭੭॥ ਦੋਹਰਾ॥ ਸੋਚ ਕਰੀ ਦਿਲ ਮੌੜਨੇ ਠੀਕ ਬਨਾ ਅਬ ਚੋਰ॥ ਲੂਟੋ ਮਾਰੋ ਜਗਤ ਕੋ ਜੇ ਤੋ ਤੁਮਰੋ ਜੋਰ॥੭੮॥ ਚੌਪਈ॥ ਅਬ ਤੁਮਕੋ ਜਿਸਨੇ ਜਬ ਪਕੜਾ॥ ਬਾਂਧ ਕੈਦ ਕਰ ਡਾਰੇ ਤਕੜਾ॥ ਅਬ ਮਤ ਜਾਨ ਬੂਝ ਕਰ ਹਾਂ ਸੀ॥ ਉਮਰ ਕੈਦ ਯਾ ਦੇਵਨ ਫਾਂਸੀ॥੭੯॥ਦੋਹਰਾ ॥ਅਪਨਾ ਮਰਨਾ ਜਾਨ ਕੇ ਲੂਟ ਮਚਾਈ ਦੇਸ॥ ਆਵਨ ਖ਼ਬਰਾਂ ਲੱਗੀਆਂ ਡਾਕੇ ਪੈਨ ਹਮੇਸ਼ਾ॥ ੮੦॥ ਚੌਪਈ॥ ਕੋਊ ਕਹੇ ਧਾੜਵੀ ਫਿਰਦੇ॥ ਬੀਚ ਝਲੇਰੇ ਇਰਦੇ ਗਿਰਦੇ॥ ਚਾਰ ਓਰ ਮਧ ਲੁੱਟ ਮਚਾਈ॥ ਵਕਤ ਬਵਕਤ ਨਾ ਜਾਤਾ ਕਾਈ॥ ੮੧॥ ਦੋਹਰਾ॥ ਜੀਉਣਾ ਮੌੜ ਜਬ ਦੌੜਤਾ ਰਸਤਾ ਲੇਤਾ ਰੋਕ॥ ਨਹੀਂ ਕਿਸੀ ਕੋ ਛੋਡਤਾ ਤੰਗ ਭਏ ਸਭ ਲੋਕ॥੮੨॥ ਕਬਿੱਤ॥ ਬਾਹੀਏ ਝਲੇਰੇ ਵਿੱਚ ਡੇਰਾ ਲਾਯਾ ਧਾੜਵੀ ਨੇ ਲੁੱਟਿਆ ਚੁਫੇਰੇ ਘੇਰਾ ਪਾਇਕੇ ਜਮਾਤ ਨੂੰ॥ ਰੰਡੀਆਂ ਦੀਆਂ ਡੰਡੀਆਂ ਤਮਾਮ ਲਈਆਂ ਘੂਰ ਘੂਰ ਛੱਡਿਆ ਨਾ ਮੂਲ ਕਿਸੇ ਜ਼ਾਤ ਤੇ ਕੁਜ਼ਾਤ ਨੂੰ॥ ਮੁਲਕ ਤਮਾਮ ਵਿੱਚ ਗੱਲ ਹੋਈ ਖ਼ਾਸ ਆਮ ਜੀਉਣ ਮੌੜ ਲੁਟਦਾ ਹੈ ਦਿਨ ਅਤੇ ਰਾਤ ਨੂੰ॥ ਫੌਜ ਨਾਲ ਖੇਡਦਾ ਹਮੇਸ਼ਾ ਭਗਵਾਨ ਸਿੰਘਾ ਜਾਨ ਤੌਂ ਬਗ਼ੈਰ ਕੋਈ ਫੜੇਨਾ ਅਫ਼ਾਤ ਨੂੰ॥ ੮੩॥ ਦੋਹਰਾ॥ ਪੰਜ ਸਤ ਰਲ ਕੇ ਧਾੜਵੀ