(੧ ੪)
ਚਾਦਰ ਦੇਨ ਵਛਾਇ॥ ਜੋ ਕੁਛ ਤੁਮਰੇ ਪਾਸ ਹੈ ਏਥੇ ਦੇਹੋ ਪਾਇ॥ ੮੪॥ ਦੋਹਰਾ॥ ਕੱਢ ਬੰਦੂਕ ਦਿਖਾਉਂਦੇ ਜਾਂਦੇ ਜਾਨ ਪ੍ਰਾਨ . ॥ਸਾਰਾ ਜ਼ੇਵਰ ਲਾਹਿ ਕੇ ਅੱਗੇ ਧਰਨ ਜੁਵਾਨ॥੮੫॥ ਚੌਪਈ॥ ਰੋਜ਼ ਧਾੜਵੀ ਲੁਟ ਲੁਟ ਖਾਵੇ॥ ਨਾ ਕੋਈ ਆਗੇ ਹਾਥ ਉਠਾਵੇ॥ ਰੱਯਤ ਬਨੀ ਤਮਾਮ ਲੁਕਾਈ॥ ਦੇਸ ਮਾਲਵੇ ਬੀਚ ਦੁਹਾਈ॥੮੬॥ ਚੌਪਈ॥ ਚਾਰ ਚੱਕ ਹੂਆ ਥਰ ਥੱਲਾ॥ ਜੀਉਣਾ ਮੌੜ ਲੂਟਤ ਹੈ ਕੱਲਾ॥ ਨਹੀਂ ਕਿਸੀ ਅਫ਼ਸਰ ਸੇ ਡਰਤਾ॥ ਖ਼ੌਫ਼ ਖੁਦਾਈ ਨਾ ਕੁਛ ਕਰਤਾ॥੮੭॥ ਦੋਹਰਾ ॥ ਸੁੰਨਾਂ ਮੁਲਕਤ ਕਾਲੀਆ ਲੂਟ ਮਚਾਈ ਆਨ॥ਦਾਰੂ ਮਾਸ ਉਡਾਵਤੇ ਉਮਦਾ ਪੀਵਨ ਖਾਨ॥੮੮॥ ਕਬਿੱਤ॥ ਲੂਟ ਮਚਾਈ ਕਾਈ ਬੋਲਦਾ ਨਾ ਭਾਈ ਅੱਗੋਂ ਸਗੋਂ ਹੱਥ ਬੰਨ੍ਹਕੇ ਹੈਂ ਮਾਲ ਜੋ ਫੜਾਉਂਦੇ॥ ਦਾਦ ਫਰਯਾਦ ਨਾ ਸੁਨਾਵੇਂ ਅੱਗੇ ਹਾਕਮਾਂ ਦੇ ਚੁਪ ਹੀ ਚੁਪਾਤੇ ਉਠ ਘਰਾਂ ਵਲ ਆਉਂਦੇ॥ ਪੁੱਛਨ ਗਵਾਂਡੀ ਜੋ ਸ਼ਿਤਾਬੀ ਮੁੜ ਆਏ ਤੁਸੀ ਚੁਪਚਾਂਦ ਬੈਠੇ ਮੁਖੋਂ ਕੁਝ ਨਾ ਬਤਾਉਂਦੇ॥ ਪੈ ਗਿਆ ਅੰਧੇਰ ਭਗਵਾਨ ਸਿੰਘਾ ਜੱਗ ਵਿਚ ਹਾਕਮਾਂ ਸਮੇਤ ਕੋਈ ਹੱਥ ਨਹੀਂ ਪਾਉਂਦੇ॥੮੯॥ ਦੋਹਰਾ॥ ਹੋਈ ਬੰਦ ਸੌਦਾਗਰੀ ਰਾਹੀ ਤੁਰਨ ਨਾ ਰਾਹ ਦੌਲਤ ਮਾਲ ਅਰ ਜਾਨ ਕਾ ਕੋਊ ਨਾ ਕਰਤ ਬਿਸਾਹ॥੯੦॥ ਚੌਪਈ॥ ਬੰਦ ਬਰਾਤ ਗਾਮ ਸੇ ਹੋਈ॥ਪੰਧ ਨਾ ਪਰਤ ਅਕੇਲਾ ਕੋਈ॥ ਐਸੀ ਲੁਟਮਚੀ ਅਬਭਾਰੀ॥ ਖ਼ਲਕਤ ਕਾਂਪ ਉਡੀ ਕੁਲ ਸਾਰੀ॥੯੧॥ ਦੋਹਰਾ॥ ਦੁਨੀਆਂ ਸਗਲ ਪੁਕਾਰਤੀ ਕਿਆ ਅਬ ਹੋਊ ਹਾਲ॥ਜੀਉਣੇ ਮੌੜ ਦੇ ਜੀਉਂਦਿਆਂ