ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੪)

ਭਗਤੀ ਤੇ ਬੰਦਗੀ ਕਰੇ। ਸੋਚ ਤੈਨੂੰ ਕਿਥੋਂ ਅਤੇ ਕਿਓ ਦਿੱਤੀ ਗਈ ਹੈ? ਮਾਸ ਵਿਚ ਸੋਚਣ ਦੀ ਸ਼ਕਤੀ ਨਹੀਂ ਹੈ। ਅਤੇ ਨਾਂ ਹੀ ਹੱਡੀਆਂ ਵਿਚ ਵਿਚਾਰ ਕਰਨ ਦੀ ਤਾਕਤ ਹੈ। ਸ਼ੇਰ ਨਹੀਂ ਜਾਣਦਾ ਕਿ ਓਸਨੂੰ ਕੀੜੇ ਮਕੌੜੇ ਖਾ ਜਾਣਗੇ? ਅਤੇ ਬੱਕਰਾਂ ਨਹੀਂ ਜਾਣਦਾ ਕਿ ਓਸਨੂੰ ਖਾਣ ਵਾਸਤੇ ਪਾਲਿਆ ਜਾ ਰਿਹਾ ਹੈ?

ਪਰ ਜੋ ਕੁਝ ਤੈਨੂੰ ਮਲੂਮ ਹੁੰਦਾ ਹੈ, ਏਸਦੇ ਬਿਨਾ ਤੈਨੂੰ ਕੁਝ ਹੋਰ ਵੀ ਦਿੱਤਾ ਗਿਆ ਹੈ, ਓਹ ਚੀਜ਼ ਤੇਰੀ ਅਕਲ ਤੇ ਸੋਚ ਵਿਚ ਆਉਣ ਵਾਲੀਆਂ ਚੀਜ਼ਾਂ ਨਾਲੋਂ ਵੀ ਸੁਖਛਮ ਹੈ। ਓਹ ਕੀ ਹੈ? ਓਹ ਚੀਜ਼ ਓਹ ਹੈ ਕਿ ਜਦੋਂ ਓਹ ਨਿਕਲ ਜਾਂਦੀ ਹੈ ਤਾਂ ਤੇਰਾ ਸਰੀਰ ਪੱਥਰ ਵਰਗਾ ਸੁੰਨ ਹੋ ਜਾਂਦਾ ਹੈ, ਏਸਤੋਂ ਪ੍ਰਗਟ ਹੈ ਕਿ ਓਹ ਚੀਜ਼ ਏਸ ਸਰੀਰ ਦਾ ਹਿੱਸਾ ਨਹੀਂ ਹੈ, ਉਹ ਚੀਜ਼ ਤੱਤਾਂ ਦੀ ਬਣੀ ਹੋਈ ਹੈ, ਏਸ ਵਾਸਤੇ ਅਮਰ ਤੇ ਅਕਾਲ ਹੈ, ਓਹ ਮਾੜਾ ਚੰਗਾ, ਕਰਨ ਲਈ ਸਮਰਥ ਹੈ, ਏਸ ਵਾਸਤੇ ਓਹ ਆਪਣੇ ਮੰਦੇ ਚੰਗੇ ਦੀ ਉਕੁ ਦਾਤਾ ਹੈ।

ਕੀ ਖੋਤਾ ਆਪਣੀ ਖੁਰਾਕ ਦੇ ਲਾਭ ਤੋਂ ਜਾਂ ਹੋਕੇ ਓਸਨੂੰ ਦੰਦਾਂ ਨਾਲ ਚੱਬਦਾ ਹੈ? ਕੀ ਦਰਯਾਵਾਂ ਦਾ ਘੜਿਆਲ ਸਿੱਧਾ ਖਲੋ ਸਕਦਾ ਹੈ? ਹਾਲਾਂ ਕਿ ਓਸਦੀ ਪਿੱਠ ਦੀ ਹੱਡੀ ਤਰੇ ਵਾਂਗ ਸਿੱਧੀ ਹੈ।

ਵਾਹਿਗੁਰੂ ਨੇ ਜਿਸ ਤਰਾਂ ਹੋਰ ਜਾਨਦਾਰਾਂ ਨੂੰ ਉਤਪੰਨ ਕੀਤਾ ਹੈ, ਓਸੇ ਤਰਾਂ ਤੈਨੂੰ ਵੀ ਸਾਜਿਆ ਹੈ, ਅਤੇ ਓਹਨਾਂ ਸਾਰਿਆਂ ਦੀ ਸਰਦਾਰੀ ਦੇ ਕੇ ਨਾਲ ਹੀ ਅਕਲ, ਵਿੱਦਯਾ