ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)

ਰਾਹ ਨਹੀਂ ਜਾਣ ਸਕੇਗੀ, ਅਫਸੋਸ ਤੇਰੇ ਨੇੜੇ ਨਹੀਂ ਚੁੱਕੇਗਾ ਅਤੇ ਚਿੰਤਾ ਤੇਰੇ ਚੇਹਰੇ ਨੂੰ ਖਰਾਬ ਨਹੀਂ ਕਰੇਗੀ।

ਬੇਸਮਝ ਆਪਣੀ ਜ਼ਬਾਨ ਨੂੰ ਲਗਾਮ ਨਹੀਂ ਦੇਂਦਾ, ਜੋ ਮੂੰਹ ਵਿਚ ਆਉਂਦਾ ਹੈ ਬਕ ਦੇਂਦਾ ਹੈ ਅਤੇ ਫੇਰ ਆਪਣੀ ਮੂਰਖਤਾ ਨਾਲ ਆਪਣੇ ਆਪ ਨੂੰ ਦੁਖ ਵਿਚ ਫਸਾ ਲੈਂਦਾ ਹੈ।

ਜੇਹੜਾ ਆਦਮੀ ਨਤੀਜੇ ਉਤੇ ਧਿਆਨ ਕੀਤੇ ਬਿਨਾ ਕੋਈ ਕੰਮ ਕਰਦਾ ਹੈ ਓਹ ਓਸ ਮੁਰਖ ਦੀ ਨਿਆਈਂ ਹੈ। ਜੋ ਅੱਖਾਂ ਮੀਟਕੇ ਕੰਧ ਉਤੋਂ ਛਾਲ ਮਾਰਕੇ ਟੋਏ ਵਿਚ ਡਿੱਗ ਪੈਂਦਾ ਹੈ, ਇਸ ਵਾਸਤੇ "ਜੀਵਣ-ਜੁਗਤੀ" ਦੀ ਆਵਾਜ਼ ਨੂੰ ਕੰਨ ਲਾਕੇ ਸਣ। ਏਸ ਦੀਆਂ ਗੱਲਾਂ ਸਿਆਣਪ ਦੀਆਂ ਗੱਲਾਂ ਹਨ, ਏਸ ਦੀਆਂ ਪਗਡੰਡੀਆਂ ਤੈਨੂੰ ਸਲਾਮਤੀ ਤੇ ਸਚਿਆਈ ਤਕ ਪੁਚਾ ਦੇਣਗੀਆਂ।

ਬੈਂਤ:
ਬੰਦੇ। ਸੋਚ ਕਿਉਂ ਹੋਇਆ ਹੈ ਜਨਮ ਤੇਰਾ?
ਰਤਾ, ਆਪਣਾ ਆਪ ਵਿਚਾਰ ਲੈ ਤੂੰ।
ਕੀ ਹੈ ਕੰਮ ਤੇਰਾ? ਤੇਰੇ ਫਰਜ਼ ਕੀ ਹਨ?
ਏਹਨਾਂ ਵੱਲ ਗੱਲਾਂ ਝਾਤ ਮਾਰ ਲੈ ਤੂੰ।
ਤੋਲ ਬੋਲਣਾ, ਸੋਚਕੇ, ਕੰਮ ਕਰਨਾ,
ਏਹੋ ਸਿੱਖਿਆ ਰਿਦੇ ਵਿਚ ਧਾਰ ਲੈ ਤੂੰ।
ਅੱਖਾਂ ਮੀਟ ਤੁਰਨਾ ਹੈ ਕੰਮ ਮੁਰਖਾਂ ਦਾ,
ਕਦਮ ਕਦਮ ਤੇ ਅਕਲ ਤੋਂ ਕਾਰ ਲੈ ਤੂੰ।
ਤੇਰਾ ਜਨਮ ਵਡਮੁੱਲੜਾ ਲਾਲ ਹੈ ਵੇ,
ਏਸ ਲਾਲ ਦੀ ਹੁਣੇ ਹੀ ਸਾਰ ਲੈ ਤੂੰ।