ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੨)

ਦੇ ਦਿਲ ਦੇ ਅੰਦਰ ਵੀ, ਆਤਮਾ ਦਾ ਗੁਣ ਓਹੋ ਹੀ ਰਹਿੰਦਾ ਹੈ।

ਆਤਮਾ ਅਮਰ ਹੈ, ਆਤਮਾ ਕਦੇ ਬਦਲਦਾ ਨਹੀਂ, ਓਹ ਬਾਰੇ ਆਦਮੀਆਂ ਦੇ ਅੰਦਰ ਇਕੋ ਜਿਹਾ ਹੈ, ਸੰਦਰਤਾ ਓਸ ਦੇ ਜੋਬਨ ਨੂੰ ਵਧਾਉਂਦੀ ਹੈ ਅਤੇ ਮੇਹਨਤ ਓਸ ਦੇ ਮੂੰਹ ਨੂੰ ਸਿਆਣਪ ਦੇ ਤੇਲ ਨਾਲ ਚੋਪੜਦੀ ਹੈ | ਆਤਮਾ ਭਾਵੇਂ ਤੇਰੇ ਮਗਰੋਂ ਵੀ ਰਹੇਗਾ, ਪਰ ਏਹ ਕਦੇ ਨਾ ਸਮਝ ਕਿ ਓਹ ਤੇਰੇ ਜੰਮਣ ਤੋਂ ਪਹਿਲਾਂ ਵੀ ਸੀ, ਨਹੀਂ, ਸਗੋਂ ਓਹ ਤੇਰੇ ਸਰੀਰ ਦੇ ਨਾਲ ਹੀ ਉਤਪੰਨ ਕੀਤਾ ਗਿਆ ਸੀ।

ਤੂੰ ਏਸ ਗੱਲ ਦੀ ਰੀਝ ਨਾ ਕਰ ਕਿ ਤੇਰੇ ਇੰਦ੍ਰਿਆਂ ਦੀਆਂ ਸ਼ਕਤੀਆਂ ਦੁਜੇ ਜਾਨਵਰਾਂ ਵਰਗੀਆਂ ਕਿਉਂ ਨਹੀਂ, ਤੂੰ ਏਹ ਕਦ ਨਾ ਸਮਝ ਕਿ ਚੰਗੀਆਂ ਚੀਜ਼ਾਂ ਨੂੰ ਪਾਸ ਰੱਖਣਾ ਲਾਭਦਾਇਕ ਹੀ ਹੁੰਦਾ ਹੈ, ਸਗੋਂ ਹਰੇਕ ਚੀਜ਼ ਓਸਦੇ ਯੋਗ ਵਰਤਾਓ ਨਾਲ ਚੰਗੀ ਲਗਦੀ ਹੈ।

ਜੇ ਤੇਰੀ ਸੁਣਨ ਸ਼ਕਤੀ ਬਾਰਾਂਸਿੰਗੇ ਵਰਗੀ ਤੇਜ਼ ਹੁੰਦੀ, ਜੇ ਤੇਰੀ ਅੱਖ ਉਕਾਬ ਵਾਂਗ ਦੁਰ ਦੁਰ ਦੀਆਂ ਚੀਜ਼ਾਂ ਵੇਖ ਸਕਦੀ, ਜ ਸੰਘਣ ਸ਼ਕਤੀ ਸ਼ਿਕਾਰੀ ਕੁੱਤਿਆਂ ਵਾਂਗ ਹੁੰਦੀ, ਤੇਰੀ ਰੱਖਣ ਦੀ ਤਾਕਤ ਬਾਂਦਰ ਵਰਗੀ ਅਤੇ ਛੋਹਣ ਦੀ ਸ਼ਕਤੀ ਕੱਛੁਕੁੰਮੇ ਵਰਗੀ ਹੁੰਦੀ, ਪਰ ਅਕਲ ਤੋਂ ਬਿਨਾ ਏਹ ਗੁਣ ਕਿਸ ਕੰਮ ਦੇ ਹੁੰਦੇ? ਕੀ ਏਹਨ ਜਾਨਵਰਾਂ ਵਿੱਚੋਂ ਕਿਸੇ ਨੂੰ ਬੋਲਣ ਸ਼ਕਤੀ ਮਿਲੀ ਹੋਈ ਹੈ? ਕੀ ਏਹਨਾਂ ਵਿੱਚੋਂ ਕੋਈ ਇਹ ਆਖ ਸਕਦਾ ਹੈ ਕਿ ਇਹ ਕੰਮ ਮੈਂ ਇਸ ਕਰਕੇ ਕੀਤਾ ਹੈ?"