ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੪)

ਫੋਰ ਵਿਚ ਦੁਨੀਆਂ ਦੇ ਓਸ ਕਢੇ ਤੇ ਪਹੁੰਚ ਜਾਂਦਾ ਹੈ, ਜੇਕਰ ਕੋਈ ਚੀਜ਼ ਤਾਰਿਆਂ ਵਾਲੇ ਅਕਾਸ਼ ਦੇ ਪਰਲੇ ਪਾਸੇ ਹੋਵੇ ਤਾਂ ਵੀ ਏਸ ਦੀ ਅੱਖ ਓਸ ਨੂੰ ਦੇਖ ਲੈਂਦੀ ਹੈ, ਖੋਜ ਅਤੇ ਭਾਲ ਨਾਲ ਓਸਨੂੰ ਖੁਸ਼ੀ ਹੁੰਦੀ ਹੈ। ਜੇਹੜਾ, ਆਤਮਾ ਵਿੱਦਯਾ ਦੇ ਪਾਣੀ ਦਾ ਤਿਹਾਇਆ ਹੈ ਓਹ ਓਸ ਰਾਹੀ ਵਾਂਗ ਹੈ ਜੋ ਪਾਣੀ ਦੀ ਖੋਜ ਵਿਚ ਭੁੱਜਦੇ ਰੇਤਲੇ ਨੂੰ ਚੀਰਕੇ ਪਾਰ ਕਰ ਜਾਂਦਾ ਹੈ। ਤੂੰ ਏਸ ਖਬਰਦਾਰੀ ਰੱਖ, ਕਿਉਂਕਿ ਓਹ ਕਾਹਲਾ ਅਤੇ ਦੂਰ ਦੀ ਸੋਝੀ ਤੋਂ ਖ਼ਾਲੀ ਹੈ, ਏਸ ਨੂੰ ਕਾਬੂ ਵਿੱਚ ਰੱਖ, ਕਿਉ ਕਿ ਏਹ ਖ਼ਦ ਸਿਰ ਹੈ, ਇਸ ਦਾ ਸੁਧਾਰ ਕਰ, ਕਿਉਂਕਿ ਏਹ ਆਕੜੀ ਹੈ,ਓਹ ਪਾਣੀ ਨਾਲੋਂ ਵਧੀਕ ਪਤਲਾ, ਮੋਮ ਨਾਲੋਂ ਵਧੀਕ ਨਰਮ ਅਤੇ ਹਵਾ ਨਾਲੋਂ ਵਧੀਕ ਸੂਖਮ ਹੈ। ਕੀ ਤੂੰ ਏਸ ਨੂੰ ਕਿਸੇ ਚੀਜ਼ ਨਾਲ ਬੰਨ੍ਹ ਸਕਦਾ ਹੈਂ?

ਮੂਰਖ ਦੇ ਤਨ ਵਿਚ ਆਤਮਾ ਐਉਂ ਹੈ, ਜਿਸਤਰਾਂ ਪਾਗਲ ਦੇ ਹਥ ਵਿਚ ਤਲਵਾਰ, ਏਸਦੀ ਖੋਜ ਦਾ ਮਨ ਸਚਿਆਈ ਹੈ। ਓਹ ਤਜਰਬੇ ਅਤੇ ਅਕਲ ਨਾਲ ਏਸਨੂੰ ਲਭ ਲੈਂਦੀ ਹੈ। ਪਰ ਕੀ ਏਹ ਨਿਰਬਲ, ਅਸਮਰਥ ਤੇ ਭੁਲੱਕੜ ਵਿਚ ਪਾਉਣ ਵਾਲੇ ਨਹੀਂ ਹਨ? ਫੇਰ ਦੱਸ ਕਿ ਅਕਲ ਕਿਸ ਤਰ੍ਹਾਂ ਸਚਿਆਈ ਦੀ ਤਹਿ ਤਕ ਪਹੁੰਚ ਸਕਦੀ ਹੈ?

ਆਪਣੇ ਆਪ ਅਤੇ ਨਾਲੇ ਆਪਣੇ ਸਿਰਜਨਹਾਰਾ ਦਾ ਗਿਆਨ ਅਤੇ ਭਗਤੀ ਦਾ ਖਿਆਲ ਜੋ ਤੇਰਾ ਫਰਜ਼ ਹੈ। ਕੀ ਤੇਰੇ ਅਗੇ ਪ੍ਰਤੱਖ ਨਹੀਂ ਹੈ? ਇਸ ਨਾਲੋਂ ਵਧ ਆਦਮੀ ਹੋਰ ਕਿਸ ਚੀਜ਼ ਦਾ ਪੂਰਾ ਗਿਆਨ ਪ੍ਰਾਪਤ ਕਰ ਸਕਦਾ ਹੈ?