ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੭)

੩੨-ਮਨੁੱਖ ਦੀ ਉਮਰ ਅਤੇ ਓਸਦੇ ਲਾਭ

ਜਿਸ ਤਰ੍ਹਾਂ ਤੜਕਸਾਰ ਦਾ ਉਜਾਲਾ ਚੰਡੋਲ ਨੂੰ, ਸੰਧਯਾ ਦਾ ਹਨੇਰਾ ਉੱਲੂ ਨੂੰ, ਸ਼ਹਿਦ ਮੱਖ ਨੂੰ ਅਤੇ ਮਰਦਾ ਗਿੱਦ ਨੂੰ ਪਿਆਰਾ ਲਗਦਾ ਹੈ। ਓਸੇ ਤਰਾਂ ਆਪਣਾ ਜਿਊਣਾ ਆਦਮੀ ਨੂੰ ਪਿਆਰਾ ਲਗਦਾ ਹੈ। ਭਾਵੇਂ ਇਹ ਚਮਤਕਾਰ ਹੈ, ਪਰ ਅੱਖਾਂ ਨੂੰ ਚੁੰਧਿਆਉਦਾ ਨਹੀਂ। ਭਾਵੇਂ ਹਨੇਰਾ ਹੈ, ਪਰ ਬੁਰਾ ਨਹੀਂ ਲੱਗਦਾ, ਭਾਵੇਂ ਮਿੱਠਾ ਹੈ, ਪਰ ਇਸਤੋਂ ਮੂੰਹ ਨਹੀਂ ਮੁੜਦਾ। ਭਾਵੇਂ ਖਰਾਬ ਹੈ, ਪਰ ਬੇ ਸਆਦਾ ਨਹੀਂ, ਕੌਣ ਅਜਿਹਾ ਆਦਮੀ ਹੈ, ਜੋ ਇਸਦੀ ਸੱਚੀ ਕਦਰ ਤੇ ਕੀਮਤ ਤੋਂ ਜਾਣੂ ਹੋਵੇ?

ਆਪਣੇ ਜੀਵਨ ਦੀ ਐਨੀ ਕਦਰ ਕਰ ਜਿੰਨੀ ਕਿ ਕਰਨੀ ਚਾਹੀਦੀ ਹੈ ਫੇਰ ਤੂੰ ਸੁਆਣਪ ਦੀ ਉੱਚੀ ਚੋਟੀ ਤੇ ਜਾ ਪਹੁੰਚੇ। ਮੁਰਖ ਵਾਂਗੂੰ ਇਹ ਨਾ ਸਮਝ ਕਿ ਏਸ ਨਾਲੋਂ ਵਧੀਕ ਮੁੱਲ ਵਾਲੀ ਹੋਰ ਕੋਈ ਚੀਜ਼ ਨਹੀਂ ਅਤੇ ਨਾ ਹੀ ਝੂਠੇ ਸਿਆਣਿਆਂ ਨਾਲ ਰਲਕੇ ਉਸਨੂੰ ਜੰਜਾਲ ਹੀ ਅੱਖ ਏਸਨੂੰ ਆਪਣੇ ਵਾਸਤ ਪਿਆਰੀ ਨਾ ਸਮਝ, ਸਗੋਂ ਏਹਦੇ ਨਾਲ ਏਸ ਕਰਕੇ ਪਿਆਰ ਕਰ ਕਿ ਇਸ ਨਾਲ ਹੋਰਨਾਂ ਨੂੰ ਕੁਝ ਲਾਭ ਪਹੁੰਚ ਸਕਦਾ ਹੈ, ਤੂੰ ਏਸ ਨੂੰ ਸੋਨੇ ਦੇ ਢੇਰਾਂ ਦੇ ਢੋਰ ਦੇਕੇ ਬੀ ਨਹੀਂ ਖਰੀਦ ਸਕਦਾ। ਜੇਹੜਾ ਸਮਾ ਲੰਘੇ ਗਿਆ ਹੈ, ਉਸਨੂੰ ਜਵਾਹਰਾਤ ਦੇ ਖਜ਼ਾਨੇ ਬੀ ਮੋੜਕੇ ਨਹੀਂ ਲਿਆ ਸਕਦੇ। ਏਸ ਵਾਸਤੇ ਵਰਤਮਾਨ ਅਤੇ ਭਵਿੱਖਤੇ ਸਮੇਂ ਨੂੰ ਨੋਕੀਆਂ ਵਿਚ ਬਿਤਾ।

ਏਹ ਕਦੇ ਨਾਂ ਆਖ ਕਿ “ਮੇਰਾ ਨਾ ਜੰਮਣਾ ਹੀ