ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੨)

ਦਿਨ ਵੀ ਪਹਿਲੇ ਦਿਨ ਵਰਗਾ ਹੀ ਹੁੰਦਾ ਹੈ।

ਤੂੰ ਧਨ ਨੂੰ ਕੱਠਾ ਕਰਨ ਦਾ ਯਤਨ ਨਾ ਕਰ ਅਤੇ ਨਾ ਹੀ ਏਹ ਸਮਝ ਕਿ ਧਨ ਨੂੰ ਕੱਠਾ ਕਰਕੇ ਪਿੱਛੋਂ ਮੈਂ ਆਨੰਦ ਲੁੱਟਾਂਗਾ, ਮਤਾਂ ਬੰਦਾ ਜੋੜੇ ਪਲੀ ਪਲੀ ਤੇ ਰਾਮ ਰੜਾਵੇ ਕੁੱਪਾ ਵਾਲਾ ਲੇਖ ਹੀ ਬਨ ਜਾਵੇ। ਜੋ ਆਦਮੀ ਵਰਤਮਾਨ ਸਮੇਂ ਆਉਂਦਾ ਹੈ, ਓਹ ਮਾਨੋ ਆਪਣਾ ਮਾਲ ਅਸਬਾਬ ਵੰਜਾਉਂਦਾ ਹੈ। ਜਿਸ ਤਰ੍ਹਾਂ ਅਵਾਣ ਤੀਰ ਚਲਾਉਣ ਵਾਲੇ ਨੂੰ ਤੀਰ ਉਲਟਾ ਵਿੰਨ ਸੁੱਟਦਾ ਹੈ, ਓਸੇ ਤਰਾਂ ਤੇਰੀ ਉਮਰਾ ਖੁੱਸ ਜਾਵੇਗੀ ਅਤੇ ਤੈਨੂੰ ਏਸਦੇ ਜਾਣਦਾ ਪਤਾ ਭੀ ਨਾਂ ਲੱਗੇਗਾ।

ਜੀਊਣਾ ਕੀ ਹੈ? ਜਿਸਦੀ ਲੋਕ ਐਨੀ ਚਾਹ ਰਖਦੇ ਹਨ? ਕੇਵਲ ਸਾਹ ਲੈਣ ਦਾ ਨਾਉਂ ਹੀ ਜੀਉਣਾ ਹੈ? ਕੀ ਤੈਨੂੰ ਸਾਹ ਲੈਣ ਦਾ ਲੋਭ ਹੈ? ਕੀ ਤੇਰਾ ਜੀਉਣਾ ਪਾਪਾਂ ਦੀ ਲੜੀ ਨਹੀਂ ਹੈ? ਕੀ, ਇਹ ਜੀਵਨ ਚਿੰਤਾ ਤੇ ਫ਼ਿਕਰਾਂ ਦਾ ਘਰ ਨਹੀਂ ਹੈ? ਕੀ ਇਹ ਗੁਨਾਹਾਂ ਤੇ ਬਦੀਆਂ ਦੀ ਜ਼ੰਜੀਰ ਨਹੀਂ ਹੈ? ਏਸ ਦੇ ਆਰੰਭ ਵਿਚ ਮੂਰਖਤਾ, ਏਸਦੇ ਮੱਧ ਵਿਚ ਦੁੱਖ ਅਤੇ ਅੰਤ ਵਿਚ ਚਿੰਤਾ ਤੇ ਗਮ ਹਨ।

ਜਿਸ ਤਰ੍ਹਾਂ ਪਾਣੀ ਦੀ ਲਹਿਰ ਦੂਜੀ ਨੂੰ ਧੱਕਦੀ ਹੈ। ਅਤੇ ਫੇਰ ਦੋਵੇਂ ਲਹਿਰਾਂ ਮਗਰੋਂ ਆਉਣ ਵਾਲੀ ਲਹਿਰ ਨਾਲ ਰਲ ਜਾਂਦੀਆਂ ਹਨ, ਓਸੇ ਤਰਾਂ ਆਦਮੀ ਦੇ ਜੀਵਨ ਦੇ ਦੁੱਖ ਹਨ। ਭੁਤ ਕਾਲ ਦੇ ਦੁੱਖ ਵਰਤਮਾਨ ਸਮੇਂ ਵਿੱਚ ਰਲ ਜਾਂਦੇ ਹਨ ਅਤੇ ਵੱਡੇ ਦੁਖਾਂ ਦੇ ਅੰਦਰ ਛੋਟੇ ਦੁੱਖ ਖਪ ਜਾਂਦੇ ਹਨ। ਸਾਡੇ ਡਰ ਹੀ ਤਕਲੀਫਾਂ ਹਨ,ਅਸੀ ਅਸੰਭਵ