ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੫)

ਹੈ ਅਤੇ ਭੈ ਆਖਦਾ ਹੈ ਕਿ ਦੇਖ ਮੈਂ ਏਥੇ ਬੇਡਰ ਹੋਕੇ ਬੈਠਾ ਹਾਂ? ਪਰ ਖੁਦਪਸੰਦੀ (ਆਪਣੇ ਆਪ ਨੂੰ ਸਭ ਤੋਂ ਚੰਗਾ ਜਾਣਨਾ) ਏਹਨਾਂ ਸਾਰੇ ਔਗੁਣਾਂ ਨਾਲੋਂ ਵਧਕੇ ਹੈ।

ਕਿਸੇ ਦੀ ਦੁਖੀ ਦਸ਼ਾ ਅਤੇ ਬਿਪਤਾ ਦੇਖਕੇ ਨਾਂ ਤੋਂ, ਸਗੋਂ ਓਸਦੀਆਂ ਮੂਰਖਤਾਂ ਤੇ ਨਲੈਕੀਆਂ ਦੇਖਕੇ ਹੱਸ। ਖੁਦਪਸੰਦ ਆਦਮੀ ਦੇ ਹੱਥ ਵਿੱਚ ਜ਼ਿੰਦਗੀ ਐਉਂ ਹੈ, ਜਿਸ ਤਰਾਂ ਸੁਪਨੇ ਦੇ ਤਮਾਸ਼ੇ। ਬਹਾਦਰ ਆਦਮੀ-ਜੋ ਆਪਣੇ ਜਾਤ-ਭਾਈਆਂ ਵਿਚ ਵੱਡਾ ਹੈ-ਕਮਜ਼ੋਰੀ ਦਾ ਬੁਲਬੁਲਾ ਹੈ, ਲੋਕਾਂ ਦੀ ਰਾਇ ਦਾ ਕੋਈ ਇਤਬਾਰ ਨਹੀਂ, ਦੁਨੀਆ ਅਕ੍ਰਿਤਘਣ ਹੈ, ਫੇਰ ਸਿਆਣਾ ਆਦਮੀ ਮੁਰਖਾਂ ਦੀ ਖਾਤਰ ਆਪਣੇ ਆਪਨੂੰ ਕਿਉਂ ਖਤਰੇ ਵਿਚ ਪਾਵੇ?

ਜੇਹੜਾ ਆਦਮੀ ਆਪਣੀਆਂ ਵਰਤਮਾਨ ਹਾਲਤਾਂ ਤੋਂ ਬੇ ਪਰਵਾਹੀ ਕਰਦਾ ਹੈ ਅਤੇ ਬੁਰਿਆਈ ਦੀਆਂ ਵਿਉਂਤਾਂ ਸੋਚਦਾ ਰਹਿੰਦਾ ਹੈ,ਓਹ ਆਪ ਤਾਂ ਹਵਾ ਤੇ ਗੁਜ਼ਾਰਾ ਕਰਦਾ ਹੈ ਅਤੇ ਓਸਦੀ ਰੋਟੀ ਦੁਜੇ ਖਾ ਜਾਂਦੇ ਹਨ।

ਆਪਣਾ ਰਹਿਣ ਬਹਿਣ ਆਪਣੀ ਵਰਤਮਾਨ ਹੈਸੀਅਤ ਦੇ ਅਨੁਸਾਰ ਬਣਾ, ਫਿਰ ਤੈਨੂੰ ਵਡੇ ਵਡੇ ਲੋਕਾਂ ਦੇ ਸਾਹਮਣੇ ਕਦੀ ਸ਼ਰਮਿੰਦਿਆ ਨਹੀਂ ਹੋਣਾ ਪਵੇਗਾ। ਖੁਦਪਸੰਦੀ ਨਾਲੋਂ ਵਧਕੇ ਹੋਰ ਕੇਹੜੀ ਚੀਜ਼ ਅਜੇਹੀ ਹੈ। ਜੋ ਆਦਮੀ ਦੀਆਂ ਅੱਖਾਂ ਉਤੇ ਪੱਟੀ ਬੰਨਦੀ ਹੈ ਜਾਂ ਏਸਦੀ ਅਸਲ ਹਾਲਤ ਨੂੰ ਏਹਦੇ ਪਾਸੋਂ ਲੁਕਾਉਂਦੀ ਹੈ ਜਿਸ ਵੇਲੇ ਤੂੰ ਆਪਣੇ ਵਲ ਨਹੀਂ ਵੇਖਦਾ ਓਸ ਵੇਲੇ ਦੂਜੇ ਲੋਕ ਵੱਡੀ ਚੰਗੀ ਤਰਾਂ ਤੇਰਾ ਭੇਤ ਪਾ ਲੈਂਦੇ ਹਨ।