ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੬)

ਲਾਲਾ ਦੇ ਫੁੱਲ ਨੂੰ ਦੇਖੋ, ਕਿਹਾ ਸੋਹਣਾ ਹੁੰਦਾ ਹੈ, ਪਰ ਨਾਂ ਓਹਦੇ ਵਿਚ ਸੁਗੰਧੀ ਹੈ ਅਤੇ ਨਾ ਓਹ ਕਿਸੇ ਹੋਰ ਕੰਮ ਆਉਂਦਾ ਹੈ। ਏਹੋ ਹਾਲਤ ਓਸ ਆਦਮੀ ਦਾ ਹੈ,ਜਿਸ ਦੇ ਅੰਦਰ ਕੋਈ ਯੋਗਤਾ ਜਾਂ ਗੁਣ ਤਾਂ ਨਹੀਂ ਪਰ ਫੇਰ ਬੀ ਆਪਣੇ ਆਪ ਨੂੰ ਬੜਾ ਸਿਆਣਾ ਤੇ ਬੁੱਧੀਮਾਨ ਸਮਝਦਾ ਹੈ ("ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ" ਗੁਰਵਾਕ)।

ਖੁਦਪਸੰਦ ਦਾ ਦਿਲ ਸਦਾ ਬੇਚੈਨ ਰਹਿੰਦਾ ਹੈ ਭਾਵੇਂ ਉਤੋਂ ਉਤੋਂ ਓਹ ਵੱਡਾ ਖੁਸ਼ ਤੇ ਅਚਿੰਤ ਦਿਸਦਾ ਹੈ, ਪਰ ਓਸ ਦੀਆਂ ਚਿੰਤਾ ਭਰੀਆਂ ਸੋਚਾਂ ਓਸਦੀਆਂ ਖੁਸ਼ੀਆਂ ਨਾਲੋਂ ਕਿਤੇ ਵਧਕੇ ਹਨ।

ਤੂੰ ਜਦ ਤਕ ਜੀਊਂਦਾ ਹੈ, ਨੇਕੀ ਕਰ, ਅਤੇ ਜੋ ਕੁਝ ਲੋਕ ਆਖਣ ਓਸਦਾ ਖਿਆਲ ਨਾ ਕਰ। ਤੂੰ ਏਸੇ ਗਲ ਉਤੇ ਸੰਤੋਖ ਕਰ ਕਿ, ਜਿੰਨੀ ਉਪਮਾ ਤੇਰਾ ਹੱਕ ਹੈ, ਓ ਤੈਨੂੰ ਮਿਲੇ ਅਤੇ ਮਗਰੋਂ ਤੇਰੀ ਉਲਾਦ ਲੋਕਾਂ ਦੇ ਮੂੰਹੋਂ ਤੇਰੀ ਉਪਮਾ ਬਣਕੇ ਪ੍ਰਸੰਨ ਹੋਵੇ।

ਜਿਸ ਤਰਾਂ ਤਿੱਤਰੀ ਆਪਣੇ ਸੋਹਣੇ ਰੰਗਾਂ ਵਾਲੇ ਪਰਾਂ ਨੂੰ ਨਹੀਂ ਵੇਖ ਸਕਦੀ ਅਤੇ ਜਿਸ ਤਰਾਂ ਚੰਬੇਲੀ ਨੂੰ ਆਪਣੀ ਸੁਗੰਧੀ ਦਾ ਪਤਾ ਨਹੀਂ ਅਤੇ ਓਹਨਾਂ ਦੇ ਗੁਣ ਕੇਵਲ ਦੂਜਿਆਂ ਨੂੰ ਹੀ ਮਲੂਮ ਹਨ; ਠੀਕ ਏਸੇ ਤਰਾਂ ਓਹ ਆਦਮੀ ਹੈ, ਜੋ ਬਜ਼ਾਰ ਵਿਚ ਆਕੜਕੇ ਤੁਰਦਾ ਅਤੇ ਦੂਜੇ ਲੋਕਾਂ ਦਾ ਧਿਆਨ ਆਪਣੀ ਵਲ ਖਿਚਦਾ ਹੈ। ਓਹ ਕਹਿੰਦਾ ਹੈ ਕਿ ਜ਼ਰੀ ਵਾਲਾ ਮਖਮਲ ਦਾ ਕੋਟ ਪਾਉਣ ਦਾ