ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੭)

ਕੀ ਲਾਭ ਹੈ ਜੇਕਰ ਲੋਕ ਦੇਖਕੇ, ਓਸਦੀ ਤਾਰੀਫ਼ ਨਾ ਕਰਨ? ਚੰਗੇ ਖਾਣੇ ਖਾਣ ਦਾ ਕੀ ਫੈਦਾ ਜੇਕਰ ਦੁਨੀਆਂ ਓਹਨਾਂ ਨੂੰ ਵੇਖਕੇ ਵਾਹ ਵਾਹ ਨਾ ਕਰੇ? ਤੂੰ ਏਸ ਫੋਕੀ ਉਪਮਾ ਨੂੰ ਲੱਤ ਮਾਰ। ਤੂੰ ਨੰਗੇ ਦਾ ਸਰੀਰ ਢੱਕ ਅਤੇ ਭੁੱਖੇ ਦਾ ਢਿੱਡ ਭਰ, ਫੇਰ ਤੇਰੀ ਉਪਮਾ ਹੋਵੇਗੀ ਜੋ ਕਿ ਤੇਰਾ ਹੱਕ ਹੈ।

ਤੂੰ ਹਰੇਕ ਆਦਮੀ ਦੀ ਅਕਾਰਨ ਕਿਓਂ ਉਪਮਾ ਕਰਦਾ ਹੈਂ? ਜਦ ਓਹ ਏਸੇ ਤਰਾਂ ਤੇਰੀ ਉਪਮਾ ਕਰਦਾ ਹੈ। ਤਾਂ ਤੂੰ ਰਤਾ ਵੀ ਪ੍ਰਵਾਹ ਨਹੀਂ ਕਰਦਾ। ਝੂਠੀ ਕੁਸ਼ਾਮਤ ਕਰਨ ਵਾਲਾ ਝੋਲੀ ਚੁੱਕ ਜਾਣਦਾ ਹੈ ਕਿ ਓਹ ਤੇਰੇ ਅਗੇ ਝੂਠ ਬਕ ਰਿਹਾ ਹੈ, ਪਰ ਫੇਰ ਵੀ ਓਸਨੂੰ ਭਰੋਸਾ ਹੈ ਕਿ ਏਸ ਉਪਮਾ ਤੇ ਕਸ਼ਾਮਤ ਦੇ ਬਦਲੇ ਤੂੰ ਓਸਦਾ ਧੰਨਵਾਦ ਕਰੇਂਗਾ। ਸੱਚ ਬੋਲ, ਫੇਰ ਤੂੰ ਸਿਆਣਪ ਦੀਆਂ ਗਲਾਂ ਸੁਣੇਗਾ। ਖੁਦ ਪਸੰਦ ਆਦਮੀ ਆਪਣੀ ਉਪਮਾ ਦੀਆਂ ਗੱਲਾਂ ਹੀ ਕਰ ਸਣਕੇ ਸੁੰਨ ਹੁੰਦਾ ਹੈ, ਪਰ ਓਹ ਨਹੀਂ ਜਾਣਦਾ ਕਿ ਲੋਕ ਏਸਨੂੰ ਪਸੰਦ ਨਹੀਂ ਕਰਦੇ। ਜੇਕਰ ਓਸਨੇ ਕੋਈ ਉਪਮਾ ਯੋਗ ਕੰਮ ਕੀਤਾ ਹੋਵੇ ਜਾਂ ਓਹਦੇ ਅੰਦਰ ਕੋਈ ਗੁਣ ਹੋਵੇ ਤਾਂ ਓਹ ਵੱਡੇ ਚਾਉ ਨਾਲ ਓਸਦਾ ਢੰਢੋਰਾ ਫੇਰਦਾ ਫਿਰਦਾ ਹੈ ਅਤੇ ਜਦ ਕੋਈ ਓਸਦੇ ਕੰਮ ਦਾ ਜ਼ਿਕਰ ਕਰਦਾ ਹੈ ਤਾਂ ਓਹ ਖੁਸ਼ੀ ਨਾਲ ਫੁੱਲਕੇ ਕੁੱਪਾ ਹੋ ਜਾਂਦਾ ਹੈ। ਅਜੇਹੇ ਖੁਦਪਸੰਦ ਆਦਮੀ ਦੀ ਮਨੋਕਾਮਨਾ ਮਰ ਜਾਂਦੀ ਹੈ, ਕੋਈ ਆਦਮੀ ਓਸਦੀ ਉਪਮਾ ਕਰਕੇ ਇਹ ਨਹੀਂ ਆਖਦਾ ਕਿ ਫਲਾਣਾ ਕੰਮ ਏਸ ਨੇ ਕੀਤਾ ਹੈ, ਜੋ