ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੮

ਏਹਦੇ ਵਿਚ ਇਹ ਗੁਣ ਹ, ਸਗੋਂ ਸਾਰੇ ਇਹ ਕਹਿੰਦੇ ਹਨ ਕਿ ਦੇਖੋ ਓਹ ਕੇਹਾ ਹੰਕਾਰੀ ਤੇ ਗੱਪੀ ਆਦਮੀ ਹੈ।

ਮਨੁੱਖ ਦਾ ਦਿਲ ਇਕ ਦਮ ਬਹੁਤ ਸਾਰੀਆਂ ਗੱਲਾਂ ਵਲ ਧਿਆਨ ਨਹੀਂ ਕਰ ਸਕਦਾ। ਜੇਹੜਾ ਆਦਮੀ ਆਪਣੇ ਆਪ ਨੂੰ ਵਡਿਆਉਂਦਾ ਹੈ, ਉਹ ਅਸਲ ਉਪਮਾ ਤੋਂ ਵਾਂਜਿਆ ਰਹਿ ਜਾਂਦਾ ਹੈ, ਓਹ ਵਾ ਵਰੋਲੇ ਦੇ ਮਗਰ ਭੱਜਦਾ ਹੈ,ਪਰ ਓਸਨੂੰ ਫੜ ਨਹੀਂ ਸਕਦਾ। ਜਿਨਾਂ ਗੱਲਾਂ ਨਾਲ ਓਸਨੂੰ ਵਡਿਆਈ ਮਿਲ ਸਕਦੀ ਹੈ,ਓਹਨਾਂ ਨੂੰ ਓਹ ਪੈਰਾਂ ਤੱਲੇ ਮਲਕੇ ਸਗੋਂ ਉਲਟੀ ਬਦਨਾਮੀ ਖੱਟ ਲੈਂਦਾ ਹੈ।

ਬੈਂਤ-

ਹਟੋ। ਦਿਓ ਲੰਘਣ ਖੁਦ ਪਸੰਦ ਤਾਈਂ।
ਵਰਨਾ ਮਾਰ ਧੱਕਾ ਦਿਲ ਦੁਖਾਵਸੇਗੀ।
ਓਹ ਹੈ ਅਪਣੇ ਆਪ ਵਿਚ ਰੱਬ ਬਣਿਆ,
ਘ੍ਰਿਣਾ ਨਾਲ ਤੋਂ ਰਿਦਾ ਕਲਪਾਵਸੇਗਾ।
ਖੜਾ ਹੋਇਆ ਤਾਂ ਕੋਈ ਨਾ ਗੱਲ ਕਰਸੀ,
ਉਪਮਾ ਆਪਣੀ ਦੇ ਗੀਤ ਗਾਵਸੇਗਾ।
ਕਦੇ ਕੋਟ, ਪਤਲਣ ਤੇ ਬੂਟ ਅਪਨੇ,
ਆਕੜ ਆਕੜ ਕੇ ਤੈਨੂੰ ਦਿਖਾਵਗਾ।
ਐਸੇ ਮੂੜ੍ਹ ਦੀ ਸ਼ਕਲ ਤੇ ਅਕਲ ਤਾਈਂ,
ਦੇਖ ਦੇਖਕੇ ਲੋਕ ਸਭ ਹੱਸਦੇ ਨੇ।
"ਵੇਖੋ! ਔਹ ਤਰਿਆ ਖੁਦਪਸੰਦ ਜਾਂਦਾ"
ਸੈਨਤ ਨਾਲ ਇਕ ਦੂਜੇ ਨੂੰ ਦੱਸਦੇ ਨੇ।