ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੯)

ਨੇਕੀ, ਪਿਆਰ, ਮਿੱਠਤ, ਦਰਦ, ਉਪਕਾਰ ਨਾਹੀਂ,
ਖੁਦਪਸੰਦ ਦੇ ਰਿਦੇ ਵਿਚ ਵੱਸਦੇ ਨੇ।
ਸਿਰ ਤੋਂ 'ਚਰਨ' ਤਕ ਰੱਤੇ ਹੰਕਾਰ ਉਸਨੂੰ,
ਦੂਤ ਧਰਮ ਦੇ ਅੰਤ 'ਆ ਗ੍ਰੱਸਦੇ ਨੇ।

ਸ੍ਰੀ ਗੁਰੁ ਗ੍ਰੰਥ ਪ੍ਰਮਾਣ:-

(੧) ਬਿਖਿਆ ਸਕਤ ਰਹਿਓ ਨਿਸਬਾਸਰ
ਕੀਨੋ ਅਪਨੋ ਭਾਇਓ।
(੨) ਹੰਕਾਰੀਆਂ ਨੂੰ ਕੀ ਪਿਠਿ ਦੇਇ
ਨਾਮ ਦੇਉ ਮੁਖ ਲਾਇਓ॥

———————————————

੪-ਦ੍ਰਿੜ੍ਹਤਾ ਦੀ ਅਣਹੋਂਦ

ਆਦਮੀ ਦੇ ਅੰਦਰ ਦਿੜਤਾ ਦਾ ਨਾ ਹੋਣਾ ਇਕ ਵੱਡੀ ਭਾਰੀ ਕਮਜ਼ੋਰੀ ਹੈ। ਅਜਿਹਾ ਆਦਮੀ ਪਲ ਵਿਚ ਰੋਂਦਾ ਤੇ ਪਲ ਵਿਚ ਹੱਸਦਾ ਹੈ। ਹੁਣੇ ਹੀ ਨਿਰਾਸਤਾ ਓਸਦੇ ਚੇਹਰੇ ਨੂੰ ਪੀਲੀ ਭੂਕ ਕਰ ਦੇਂਦੀ ਹੈ,ਪਰ ਫੇਰ ਓਸੇ ਵੇਲੇ ਆਸ ਓਸਦੇ ਚੇਹਰੇ ਨੂੰ ਖਿੜਾ ਦੇਦੀ ਹੈ। ਓਸਦੀ ਖੁਸ਼ੀ ਰੇਤਥਲ ਦੇ ਮਹਿਲ ਵਕਰ ਹੈ,ਜੋ ਹਨੇਰੀ ਦੇ ਪਹਿਲੇ ਹੀ ਧੱਕੇ ਨਾਲ ਡਿੱਗ ਪੈਂਦਾ ਹੈ। ਏਹ ਗੱਲ ਕੁਦਰਤੀ ਹੈ, ਏਹਦੇ ਵਿਚ ਅਸਚਰਜ ਹੀ ਕੀ ਹੈ?

ਪਰ ਔਹ ਦੇਖੋ। ਔਹ ਕੌਣ ਹੈ ਜਿਸਦੀ ਚਾਲ ਵਿਚ ਗੰਭੀਰਤਾ ਹੈ, ਜਿਸਦਾ ਪੈਰ ਤਾਂ ਧਰਤੀ ਉੱਤੇ ਹੈ, ਪਰ ਸਿਰ ਅਕਾਸ਼ ਤੋਂ ਬੀ ਉਤਾਹਾਂ ਹੈ।ਓਸਦੇ ਮੱਥੇ ਉੱਤੇ ਤੇਜ, ਚੇਹਰੇ ਉੱਤੇ ਗੰਭੀਰਤਾ ਅਤੇ ਦਿਲ ਵਿਚ ਸ਼ਾਂਤੀ ਤੇ