ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੦)

ਅਚਿੰਤਤਾ ਹੈ। ਭਾਵੇਂ ਏਸਦੇ ਰਸਤੇ ਵਿਚ ਕਠਨਾਈਆਂ ਦੀਆਂ ਰੁਕਾਵਟਾਂ ਹਨ, ਪਰ ਓਹ ਓਹਨਾਂ ਦੀ ਪਰਵਾਹ ਨਹੀਂ ਕਰਦਾ, ਭਾਵੇਂ ਧਰਤੀ ਤੇ ਅਸਮਾਨ ਓਸਦੇ ਰਸਤੇ ਵਿਚ ਕਈ ਠੋਕਰਾਂ ਖੜੀਆਂ ਕਰ ਦੇਣ, ਪਰ ਓਹ ਓਹਨਾਂ ਨੂੰ ਆਪਣੇ ਪੈਰ ਦੇ ਇਕ ਧੱਕੇ ਨਾਲ ਪਰੇ ਕਰ ਦਾ ਹੈ, ਡਰਾਉਣੇ ਪਹਾੜ ਓਸਦੇ ਚਰਨਾਂ ਨੂੰ ਚੁੰਮਦੇ ਹਨ ਅਤੇ ਸਮੁੰਦਰ ਓਸ ਦੀਆਂ ਤਲੀਆਂ ਝੱਸਦਾ ਹੈ, ਸ਼ੇਰ ਓਸਦੇ ਰਾਹ ਵਿਚ ਅਟਕ ਨਹੀਂ ਸਕਦਾ। ਓਹ ਵੱਡੇ ਵੱਡੇ ਲਸ਼ਕਰਾਂ ਦੇ ਵਿੱਚੋਂ ਬੇਖੌਫ਼ ਲੰਘ ਜਾਂਦਾ ਹੈ ਅਤੇ ਆਪਣੇ ਹੱਥ ਨਾਲ ਮੌਤ ਦੇ ਭੈ ਨੂੰ ਦੂਰ ਸੁੱਟ ਦੇਂਦਾ ਹੈ।

ਸਖਤ ਤੂਫ਼ਾਨ ਓਸਦੇ ਪੈਰਾਂ ਨੂੰ ਨਹੀਂ ਉਖੇੜ ਸਕਦਾ, ਬੱਦਲਾਂ ਦਾ ਗੱਜਣਾ ਓਸਦੇ ਦਿਲ ਉੱਤੇ ਡਰ ਨਹੀਂ ਬਿਠਾ ਸਕਦਾ, ਬਿਜਲੀ ਦੀ ਕੜਕ ਓਸਦੀਆਂ ਅੱਖੀਆਂ ਨੂੰ ਚੁੰਧਿਆਉਨ ਦੀ ਥਾਂ ਸਗੋਂ ਓਸਦੇ ਚੇਹਰੇ ਨੂੰ ਉੱਜਲ ਕਰਦੀ ਹੈ। ਏਸਦਾ ਨਾਓਂ 'ਦ੍ਰਿੜ੍ਹਤਾ' ਹੈ। ਓਹ ਦੁਨੀਆ ਦੇ ਸਿਰ ਉਤੇ ਰਹਿੰਦਾ ਹੈ, ਸੁਖ, ਸ਼ਾਂਤੀ ਤੇ ਸਫਲਤਾ ਦਾ ਘਰ ਓਸ ਨੂੰ ਬਹੁਤ ਦੂਰ ਤੋਂ ਦਿਸ ਪੈਂਦਾ ਹੈ, ਓਸਦੀ ਅੱਖ ਓਸਦੇ ਘਰ ਨੂੰ ਦੁਨੀਆ ਦੇ ਪਾਰਲੇ ਸਿਰੇ ਤੇ ਬੀ ਵੇਖ ਲੈਂਦੀ ਹੈ। ਓਹ ਓਸਦੇ ਪਾਸ ਜਾਂਦਾ ਹੈ ਅਤੇ ਬੜੇ ਹੌਸਲੇ ਨਾਲ ਓਸ ਦੀ ਢਿਓਢੀ ਦੇ ਅੰਦਰ ਵੜ ਜਾਂਦਾ ਹੈ ਅਤੇ ਅਪਣਾ ਕਾਣਾ ਸਦਾ ਲਈ ਓਥੇ ਬਣਾ ਲੈਂਦਾ ਹੈ।

ਹੇ ਮਨੁੱਖ ਨੂੰ ਆਪਣਾ ਦਿਲ ਦਤਾ ਨਾਲ ਸੱਚ ਅਤੇ ਨੇਕ ਕੰਮਾਂ ਵਲ ਲਾ, ਫੇਰ ਦੁਨੀਆ ਦੀ ਵੱਡੀ ਤੋਂ