ਸਮੱਗਰੀ 'ਤੇ ਜਾਓ

ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨)

ਹੰਕਾਰ ਤੋਂ ਰਹਿਤ ਲਫਜਾਂ ਦੇ ਅੰਦਰ ਲੁਕੀ ਰਹਿੰਦੀ ਹੈ। ਓਹ ਆਪਣੀ ਅਕਲ ਉਤੇ ਪੂਰਾ ਪੂਰਾ ਭਰੋਸਾ ਨਹੀਂ ਰੱਖਦਾ, ਓਹ ਮਿੱਤ੍ਰ ਦੀ ਸਲਾਹ ਉਤੇ ਵਿਚਾਰ ਕਰਦਾ ਅਤੇ ਓਸ ਤੋਂ ਲਾਭ ਲੈਂਦਾ ਹੈ। ਜਦੋਂ ਓਸ ਦੀ ਉਪਮਾ ਕੀਤੀ ਜਾਂਦੀ ਹੈ ਤਾਂ ਉਸ ਦੇ ਕੰਨ ਬੋਲੇ ਹੋ ਜਾਂਦੇ ਹਨ ਅਤੇ ਉਹ ਅਪਣੀ ਉਪਮਾ ਨੂੰ ਸੱਚੀ ਨਹੀਂ ਸਮਝਦਾ। ਓਹ ਅੰਤਲੇ ਦਮ ਤਕ ਆਪਣੇ ਗੁਣਾਂ ਤੋਂ ਘਟ ਜਾਣੁ ਰਹਿੰਦਾ ਹੈ। ਜਿਸ ਤਰਾਂ ਪੜਦੇ ਨਾਲ ਸੁੰਦਰਤਾ ਦੂਣੀ ਹੋ ਜਾਂਦੀ ਹੈ, ਓਸੇ ਤਰਾਂ ਨਿੰਮ੍ਰਤਾਂ ਨਾਲ ਆਦਮੀ ਦੇ ਗੁਣ ਵਧੀਕ ਚਮਕਣ ਲਗ ਪੈਂਦੇ ਹਨ।

ਏਸਦੇ ਉਲਟ ਹੰਕਾਰੀ ਤੇ ਖ਼ੁਦਪਸੰਦ ਆਦਮੀ ਨੂੰ ਦੇਖੋ-ਓਹ ਸੋਹਣੇ ਸੋਹਣੇ ਕਪੜੇ ਪਾਉਂਦਾ ਹੈ ਅਤੇ ਬਜ਼ਾਰ ਵਿਚ ਆਕੜਕੇ ਤੁਰਦਾ ਹੈ, ਐਧਰ ਔਧਰ ਦੇਖਦਾ ਜਾਂਦਾ ਹੈ ਅਤੇ ਅਪਣੇ ਆਪ ਵਲ ਭੀ ਤੱਕਦਾ ਹੈ। ਓਸਦੀ ਧੌਣ ਕੁੱਕੜ ਦੀ ਧੌਣ ਵਾਂਗ ਉਤਾਹਾਂ ਹੀ ਉੱਠੀ ਰਹਿੰਦੀ ਹੈ, ਓਹ ਗਰੀਬਾਂ ਨੂੰ ਘ੍ਰਿਣਾ-ਦ੍ਰਿਸ਼ਟੀ ਨਾਲ ਦੇਖਦਾ ਹੈ ਅਤੇ ਆਪਣੇ ਨਾਲੋਂ ਛੋਟੇ ਦਰਜੇ ਦੇ ਆਦਮੀਆਂ ਨੂੰ ਵੱਡੇ ਅਭਿਮਾਨ ਨਾਲ ਧੱਕਾ ਦੇਕੇ ਪਰੇ ਕਰ ਦੇਂਦਾ ਹੈ। ਪਰ ਓਸ ਨਾਲੋਂ ਵਧੀਕ ਉੱਚੇ ਦਰਜੇ ਵਾਲੇ ਲੋਕ ਉਸਦੇ ਹੰਕਾਰ ਅਤੇ ਮੁਰਖਤਾਂ ਉਤੇ ਹਸਦੇ ਹਨ। ਓਹ ਦੂਜਿਆਂ ਦੀਆਂ ਗੱਲਾਂ ਦੀ ਹੱਤਕ ਕਰਦਾ ਹੈ ਅਤੇ ਆਪਣੀ ਰਾਇ ਨੂੰ ਹੀ ਸਭ ਨਾਲੋਂ ਚੰਗੀ ਸਮਝਦਾ ਹੈ ਅਰ ਇਸ ਤਰਾਂ ਬੜਾ ਸਖਤ ਧੋਖਾ ਖਾਂਦਾ ਹੈ। ਓਹ ਆਪਣੇ ਦਿਲ ਵਿਚ ਆਪਣੇ ਆਪ