ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੧)

ਵੱਡੀ ਵਡਿਆਈ ਵੀ ਤੇਰੇ ਦਿਲ ਉਤੇ ਕੋਈ ਅਸਰ ਨਹੀਂ ਪਾ ਸਕੇਗੀ।

ਬੈਂਤ:-

ਦ੍ਰਿੜ੍ਹਤਾ ਨਾਲ ਕਾਰਜ ਸਾਰੇ ਰਾਸ ਹੁੰਦੇ,
ਦ੍ਰਿੜ੍ਹਤਾ ਨਾਲ ਦੁਖੜੇ ਸਾਰੇ ਦੂਰ ਹੁੰਦੇ।
ਜਿਨ੍ਹਾਂ ਦਿਲਾਂ ਅੰਦਰ ਹੈ ਅਣਹੋਂਦ ਇਸਦੀ,
ਗਮਾਂ ਨਾਲ ਓਹ ਸਦਾ ਭਰਪੂਰ ਹੁੰਦੇ।
ਚਿੰਤਾਂ, ਗਮਾਂ, ਫ਼ਿਕਰਾਂ, ਦੁੱਖਾਂ ਹੇਠ ਦੱਬਕੇ,
ਖਾਂਦੇ ਮਾਰ ਹਰਦਮ ਚਕਨਾਚੂਰ ਹੁੰਦੇ।
'ਹੁਣ ਕੀ ਹੋਏਗਾ' 'ਹਾਇ।' ਏਹ ਦੁੱਖਡਾਢਾ
ਏਹ ਕੁਝ ਆਖਿਆਂ ਦੁੱਖ ਨ ਦੂਰ ਹੁੰਦੇ।
ਦ੍ਰਿੜ੍ਹਤਾ ਨਾਲ ਕਰ ਟਾਕਰਾ ਸੰਕਟਾਂ ਦਾ,
ਫੌਰਨ ਨੱਸ ਜਾਸਣ, ਪਾਣ ਜ਼ੋਰ ਨਾਹੀਂ।
ਦੁਖ ਤਾਂ ਆਣ ਸਭ ਨੂੰ, ਐਪਰ ਦੁਖੀ ਵੱਡਾ
ਦ੍ਰਿੜ੍ਹਤਾ ਹੀਣ ਨਾਲੋਂ ਕੋਈ ਹੋਰ ਨਾਹੀਂ।
ਪ੍ਰਭੂ ਪ੍ਰਾਪਤੀ ਮਾਲ, ਧਨ ਅਤੇ ਇੱਜ਼ਤ,
ਜੇਕਰ ਚਾਹੋਂ, ਦਿਤਾ ਕਦੇ ਛੋੜ ਨਾਹੀਂ।
ਦੁਖ ਨੂੰ ਦੇਖ,ਦ੍ਰਿੜ੍ਹਤਾ ਛੋੜ 'ਚਰਨ' ਡਿੱਗਣ,
ਦੂਰ ਓਹਨਾਂ ਦੀ ਮੌਤ ਅਰ ਗੌਰ ਨਾਹੀਂ।

੩੫-ਕਮਜ਼ੋਰੀ

ਹੇ ਆਦਮੀ! ਤੂੰ ਜੋ ਪਲ ਪਲ ਵਿੱਚ ਬਦਲਨ ਵਾਲਾ ਅਤੇ ਖੁਦਪਸੰਦ ਹੈ, ਇਖ਼ਲਾਕੀ ਕਮਜ਼ੋਰੀ ਪਾਸੋਂ