ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੧)

ਦਾਦਾ ਹੈ,ਪਰ ਓਹ ਸਾਡੀ ਕਦਰਤੀ ਅਕਲ ਦੇ ਅੰਦਰ ਬਹੁਤ ਘਸੜਿਆ ਹੋਯਾ ਹੈ।

ਕੀ ਕੋਈ ਅਜਿਹਾ ਆਦਮੀ ਵੀ ਹੈ ਜੋ ਆਪਣੇ ਆਪ ਵਿਚ ਆਪਣੇ ਆਪ ਨੂੰ ਬਹੁਤ ਵੱਡਾ ਅਤੇ ਦੂਜਿਆਂ ਨੂੰ ਘਟੀਆ ਨਾਂ ਸਮਝਦਾ ਹੋਵੇ?

ਸਾਡਾ ਸਿਰਜਨਹਾਰ ਵੀ ਸਾਡੇ ਘੁਮੰਡ ਨਾਲੋਂ ਉੱਚਾ ਨਹੀਂ ਹੈ, ਫੇਰ ਅਸੀਂ ਇਕ ਦੂਜੇ ਦੇ ਹੰਕਾਰ ਤੋਂ ਕਿਸਤਰਾਂ ਬਚ ਸਕਦੇ ਹਾਂ?

ਵਹਿਮਾਂ ਦੀ ਪੂਜਾਂ ਕਿੱਥੋਂ ਅਰੰਭ ਹੋਈ? ਅਤੇ ਝੂਠੇ ਦਵੀ ਦਿਓਤਿਆਂ ਦੀ ਭਗਤੀ ਕਿਓਂ ਹੋਣ ਲਗ ਪਈ? ਕੇਵਲ ਏਸ ਵਾਸਤੇ ਕਿ ਅਸੀਂ ਆਪਣੀ ਅਕਲ ਨਾਲ ਓਸ ਰੱਬ ਦਾ ਪਤਾ ਕੱਢਣ ਦਾ ਯਤਨ ਕੀਤਾ ਜੋ ਏਸ ਅਕਲ ਦੀ ਹੱਦ ਤੋਂ ਬਾਹਰ ਹੈ, ਅਸੀਂ ਸਮਝ ਵਿਚ ਨਾ ਆਉਣ ਵਾਲੀ ਚੀਜ਼ ਨੂੰ ਸਮਝ ਵਿਚ ਲਿਆਉਣ ਦਾ ਯਤਨ ਕੀਤਾ।

ਹੰਕਾਰੀ ਬੰਦਾ ਕਹਿੰਦਾ ਤਾਂ ਹੈ ਕਿ ਮੈਂ ਵਾਹਿਗੁਰੂ ਦਾ ਸਭ ਤੋਂ ਵੱਡਾ ਭਗਤ ਹਾਂ, ਪਰ ਅਜੇਹਾ ਬਣਕੇ ਕਿਉਂ ਨਹੀਂ ਦਸਦਾ? ਏਸਦੀ ਕਥਨੀ ਤੇ ਕਰਨੀ ਵਿਚ ਫਰਕ ਕਿਉਂ ਹੈ?

ਆਦਮੀ ਜੋ ਏਸ ਬੇਹੱਦ ਕੁਦਰਤੀ ਧਰਤੀ ਉਤੇ ਇਕ ਤੁੱਛ ਕਿਣਕੇ ਮਾਤ ਹੈ, ਕਿਓਂ ਧਰਤੀ-ਆਕਾਸ਼ ਨੂੰ ਕੇਵਲ ਆਪਣੇ ਹੀ ਲਾਭ ਵਾਸਤੇ ਬਣਾਏ ਗਏ ਸਮਝਦਾ ਹੈ? ਓਹ ਕਿਓਂ ਸਮਝਦਾ ਹੈ ਕਿ ਸਾਰੇ ਜੀਵ ਜੰਤ ਮੇਰੇ ਹੀ ਭਲੇ ਵਾਸਤੇ ਹਨ?