ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੨

ਓਹ ਸੂਰਜ ਦੀ ਗਰਮੀ ਤੇ ਚੰਦ੍ਰਮਾ ਦੇ ਉਜਾਲੇ ਨੂੰ ਕੇਵਲ ਆਪਣੇ ਹੀ ਵਾਸਤੇ ਸਮਝਦਾ ਹੈ।

ਹੇ ਮੂਰਖ! ਤੂੰ ਕਿਉਂ ਆਪਣੇ ਹੀ ਹੰਕਾਰ ਉਤੇ ਮਰਦਾ ਜਾ ਰਿਹਾ ਹੈ? ਨੀਵਾਂ ਬਣ ਅਤੇ ਸਮਝ ਕਿ ਦੁਨੀਆਂ ਤੇਰਾ ਦਿਲ ਪਸੰਨ ਕਰਨ ਵਾਸਤੇ ਨਹੀਂ ਬਣਾਈ ਗਈ। ਰੁਤ ਦੀ ਅਦਲਾ ਬਦਲੀ ਤੇਰੇ ਵਾਸਤੇ ਨਹੀਂ।

ਜੇਕਰ ਸਾਰੇ ਜੀਵ ਜੰਤੁ ਮਰ ਖਪ ਜਾਣ ਤਾਂ ਵੀ ਓਹਨ ਦੇ ਮਰਨ ਨਾਲ ਕੁਦਰਤ ਦੇ ਨਿਯਮਾਂ ਵਿਚ ਕੋਈ ਅਦਲਾ ਬਦਲੀ ਨਹੀਂ ਹੋ ਸਕਦੀ। ਤੂੰ ਕੋਤੇ ਅਰਬਾਂ ਆਦਮੀਆਂ ਵਿੱਚੋਂ ਕੇਵਲ ਇੱਕ ਹੈਂ, ਜਿਸਨੂੰ ਇਹ ਨਿਆਮਤਾਂ ਮਿਲੀਆਂ ਹੋਈਆਂ ਹਨ।

ਪਰ ਤੂੰ ਆਪਣੇ ਆਪਨੂੰ ਆਕਾਸ਼ ਉਤੇ ਨਾ ਚੜਾ ਓਥੇ ਦਿਓਤੇ ਹਨ, ਜੋ ਤੇਰੇ ਨਾਲੋਂ ਕਿਤੇ ਵਧਕੇ ਹਨ। ਤੂੰ ਆਪਣੇ ਸਾਥੀਆਂ ਨੂੰ ਆਪਣੇ ਨਾਲੋਂ ਨਵੇਂ ਨਾ ਸਮਝ, ਭਾਵੇਂ ਓਹ ਤੇਰੇ ਨਾਲੋਂ ਘਟੀਆ ਦਰਜੇ ਦੇ ਹੀ ਹੋਣ, ਫੇਰ ਵੀ ਓਹ ਤੇਰੇ ਹੀ ਰਚਨਹਾਰੇ ਦੇ ਰਚੇ ਹੋਏ ਹਨ।

ਤੂੰ ਜੋ ਵਾਹਿਗੁਰੂ ਦੀ ਕ੍ਰਿਪਾ ਨਾਲ ਖੁਸ਼ ਹੈਂ,ਆਪਣਾ ਮੂਰਖਤਾ ਨਾਲ ਦੂਜਿਆਂ ਨੂੰ ਕਿਉਂ ਦੁਖ ਪਚਾਉਂਦਾ ਹੈ? ਖਬਰਦਾਰ! ਅਜੇਹਾ ਨਾ ਹੋਵੇ ਕਿ ਕਿਤੇ ਤੂੰ ਵੀ ਦੁਖ ਵਿਚ ਗ੍ਰਸਤ ਹੋ ਜਾਵੇਂ।

ਕੀ ਓਹ ਵੀ ਓਸੇ ਸਰਬ ਸ਼ਕਤੀਮਾਨ ਦੇ ਬਣਾਏ ਹੋਈ ਨਹੀਂ ਹਨ? ਕੀ ਓਸਨੂੰ ਆਪਣੇ ਏਹਨਾਂ ਬੰਦਿਆਂ