ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਬਹੁਤ ਵੱਡਾ ਸਮਝਦਾ ਹੈ ਅਤੇ ਆਪਣੀ ਉਪਮਾ ਸੁਣਕੇ ਪ੍ਰਸੰਨ ਹੁੰਦਾ ਹੈ ਤੇ ਸਾਰਾ ਦਿਨ ਆਪਣਾ ਹੀ ਟੱਟੂ ਠੇਲ੍ਹਦਾ ਰਹਿੰਦਾ ਹੈ। ਓਹ ਕੁਸ਼ਾਮਤ ਨਾਲ ਫੁੱਲਕੇ ਕੁੱਪਾ ਹੋ ਜਾਂਦਾ ਹੈ, ਪਰ ਕੁਸ਼ਾਮਤੀ ਆਦਮੀ ਓਸਨੂੰ ਓਲੂ ਬਣਾਕੇ ਆਪਣਾ ਢਿੱਡ ਭਰਦਾ ਹੈ।

ਬੈਂਤ:
ਗੁਣਾਂ ਵਿਚ "ਨਿੁਊਂ ਚੱਲਣਾ" ਹਈ ਵੱਡਾ,
ਆਕੜ ਆਕੜਕੇ ਕਰੀ ਹੁੰਕਾਰ ਨਾਹੀਂ।
ਤੈਥੋਂ ਚੰਗੇ ਨੇ ਲੱਖ ਹਜ਼ਾਰ - ਬੈਠੇ,
"ਮੇਰੇ ਜਿਹਾ ਨਾਂ ਕੋ ਗੱਪਾਂ" ਮਾਰ ਨਾਹੀਂ।
ਮਿੱਠਾ ਬੋਲ, ਕਰ ਨਿਤਾ ਸਭਸ ਅੱਗੇ,
ਨਾ ਕਦੇ ਬਣੀ ਹੰਕਾਰ ਦਾ ਯਾਰ ਨਾਹੀਂ।
ਨੇਕੀ ਕਰੀ, ਐ ਪਰ ਕਰਕੇ ਭੁੱਲ ਜਾਵੀ,
ਚੁੱਕੀ ਸਿਰੇ ਤੇ ਹਉਮੈ ਦਾ ਭਾਰ ਨਾਹੀਂ।
ਹਉਮੈ ਰੋਗ ਦੀਰਘ ਇਸਨੂੰ ਪਰੇ ਸੁੱਟ,
ਐਪਰ ਨਿੰਮਤਾ ਨੂੰ ਕੱਢੀ ਬਾਹਰ ਨਾਹੀਂ।
ਕੁੱਕੜ ਵਾਂਗ ਉੱਚੀ ਰਖਦੇ ਧੌਣ ਮੂਰਖ,
ਪਾਪੀ ਸਭਸ ਨੂੰ ਕਰਦੇ ਪਿਆਰ ਨਾਹੀਂ।
ਐਪਰ ਗੁਣੀ ਸਿਆਣੇ ਸਦਾ ਨੀਉਂਦੇ ਨੇ,
ਜਣੇ ਖਣੇ ਦੀ ਲੈਂਦੇ ਧਿਰਕਾਰ ਨਾਹੀਂ।
"ਚਰਨ" ਵਾਂਗ ਨੀਵੇਂ, ਪੁਣ ਲੋਕ ਉਸ ਨੂੰ,
ਆਕੜ ਵਾਲੇ ਦਾ ਕਿਤੇ ਸਤਕਾਰ ਨਾਹੀਂ।