ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੩)

ਦੀ ਰੱਖਯਾ ਦਾ ਖਿਆਲ ਨਹੀਂ ਹੈ? ਫੇਰ ਵੀ ਤੂੰ ਓਸਦੀ ਆਗੜਾ ਦੇ ਵਿਰੁੱਧ ਕਰਦਾ ਹੈਂ।

ਜਿੱਥੋਂ ਤਕ ਹੋ ਸਕੇ ਨੇਕੀ ਕਰ, ਫੇਰ ਤੂੰ ਖੁਸ਼ ਹੋਵੇਗਾ। ਏਥੇ ਤੇਰਾ ਕੰਮ ਕੇਵਲ ਨੇਕ ਬਣਨਾ ਹੈ,ਸਿਆਣਾ ਬਣਨਾ ਨਹੀਂ।

ਕੋੇੜਾ ਅਦਮੀ ਹਠ ਕਰਦਾ ਹੈ? ਕੇਹੜਾਂ ਆਦਮੀ ਕਹਿੰਦਾ ਹੈ ਕਿ ਮੇਰੀ ਗੱਲ ਹੀ ਠੀਕ ਹੈ? ਕੇਵਲ ਓਦੋਂ ਆਦਮੀ ਜੋ ਮੂਰਖ, ਅਣਜਾਣ ਅਤੇ ਹੰਕਾਰੀ ਵੀ ਹੈ?

ਬੈਂਤ:-

ਸ਼ਾਨ ਰੱਬ ਦੀ, ਬੰਦ ਤਾਂ ਇਕ ਗੰਦੀ,
ਐਪਰ, ਏਸਦਾ ਰਤਾ ਹੰਕਾਰ, ਦੇਖੋ।
ਹਸਤੀ ਭੁੱਲ ਕੇ, ਖ਼ਾਕ ਦਾ ਤੁੱਛ ਬੰਦਾ,
ਕਰੇ ਤੱਲਤਾ ਨਾਲ ਕਰਤਾਰ ਦੇਖੋ।
ਏਸ 'ਬੁਲਬੁਲੇ' ਦੀ ਤੱਰਰ ਫੱਰਰ ਦੇਖੋ,
ਅਤੇ ਆਕੜਾਂ ਵਾਲੀ ਰਫ਼ਤਾਰ ਦੇਖੋ।
ਨਿਸਚਾ ਨਹੀਂ ਦਸਦਾ, ਐਪਰ ਸਮਝਦਾ ਹੈ,
"ਮੇਰੇ ਲਈ ਬਣਿਆ ਸਭ ਸੰਸਾਰ" ਦੇਖੋ।
ਕਰ ਲੈ, ਪੁਤਲੇ, ਮਿੱਟੀ ਦੇ, ਚਾਰ ਦਿਨ ਤੂੰ,
ਜੋ ਕੁਝ ਦਿਲੇ ਆਵੇ, ਸੋਈ ਕਾਰ ਕਰਲੈ।
ਤਜ ਕੇ, ਨਿੰਮ੍ਰਤਾ, ਪਾਪ ਬਦਫੈਲੀਆਂ ਤੇ,
ਖੁਦੀ, ਨਿੰਦਯਾ, ਚੋਰੀ, ਹੰਕਾਰ ਕਰਲੈ।
ਘ੍ਰਿਰਣਾ ਨਾਲ ਭਾਈਆਂ, ਆਕੜ ਵਿਚ ਮੱਤਾ
ਜੁਲਮ, ਲੋਭ, ਹਠ, ਵੈਰ ਤੇ ਖਾਰ ਕਰਲੇ।