ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੦)

ਹੈ ਅਤੇ ਆਪਣੇ ਆਪ ਨੂੰ ਨੇਕੀ ਦੇ ਫਲ ਤੋਂ ਵਿਰਵਾਂ ਰੱਖਦਾ ਹੈ; ਜੋ ਕਿ ਦਾਨ ਤੋਂ ਮਿਲ ਸਕਦਾ ਹੈ। ਓਹ ਆਦਮੀ ਆਪਣੀ ਹੀ ਖ਼ੁਸ਼ੀ ਦਾ ਸਾਰਿਆਂ ਨਾਲੋਂ ਵੱਧ ਖ਼ਿਆਲ ਰੱਖਦਾ ਹੈ। ਦੌਲਤ ਦੇ ਨਾ ਹੋਣ ਨਾਲ ਆਦਮੀ ਬਹੁਤਾ ਰਾਜ਼ੀ ਨਹੀਂ ਹੋ ਸਕਦਾ, ਪਰ ਜਦੋਂ ਏਹ ਓਸ ਦੇ ਹੱਥ ਆ ਜਾਵੇ ਤਾਂ ਉਹ ਬਹੁਤ ਪ੍ਰਸੰਨ ਹੁੰਦਾ ਹੈ, ਗਰੀਬੀ ਵਿਚ ਆਦਮੀ ਆਪਣੇ ਆਪ ਉੱਤੇ ਬਹੁਤ ਵੱਸ ਰੱਖਦਾ ਹੈ, ਪਰ ਧਨਵਾਨੀ ਵੇਲੇ ਆਪਣੇ ਆਪ ਤੋਂ ਬਾਹਰ ਹੋ ਜਾਂਦਾ ਹੈ। ਗ਼ਰੀਬੀ ਵਾਸਤੇ ਕੇਵਲ ਇੱਕੋ ਗੁਣ ਦੀ ਲੋੜ ਹੈ, ਜਿਸ ਦਾ ਨਾਓਂ ਸੰਤੋਖ ਹੈ, ਪਰ ਜੇ ਧਨਵਾਨ ਆਦਮੀ ਨੇਕ ਦਿਲ ਦਾਨੀ, ਦੁਰ ਦੀ ਸੋਝੀ ਵਾਲਾ ਤੇ ਆਪਣੇ ਆਪ ਨੂੰ ਸੰਭਾਲ ਸਕਣ ਵਾਲਾ ਨਾ ਹੋਵੇ ਤਾਂ ਓਹ ਕਈ ਪਾਪਾਂ ਦਾ ਕਾਰਨ ਹੁੰਦਾ ਹੈ।

ਗਰੀਬ ਆਦਮੀ ਨੂੰ ਕੇਵਲ ਆਪਣਾ ਢਿੱਡ ਭਰਨ ਦੀ ਚਿੰਤਾ ਹੁੰਦੀ ਹੈ, ਪਰ ਧਨਵਾਨ ਦੇ ਸਪੁਰਦ ਵਾਹਿਗੁਰੂ ਨੇ ਹਜ਼ਾਰਾਂ ਦੀ ਪਾਲਣਾ ਕੀਤੀ ਹੈ।

</poem>}}ਜੋ ਆਦਮੀ ਸਿਆਣਪ ਨਾਲ ਆਪਣੀ ਦੌਲਤ ਖਰਚ ਕਰਦਾ ਹੈ, ਓਹ ਮਾਨੋ ਆਪਣੇ ਆਪ ਨੂੰ ਕਈ ਬੁਰਿਆਈਆਂ ਤੋਂ ਬਚਾਉਂਦਾ ਹੈ। ਜੋ ਆਦਮੀ ਧਨ ਕੱਠਾ ਕਰਦਾ ਹੈ, ਉਹ ਆਪਣੇ ਵਾਸਤੇ ਕਈ ਦੁੱਖ ਕੱਠੇ ਕਰਦਾ ਹੈ।

</poem>}}ਰਾਹੀ ਨੂੰ ਓਸ ਦੀ ਲੋੜ ਦੇ ਅਨੁਸਾਰ ਦੋਹ, ਜਿਸ ਚੀਜ਼ ਦੀ ਤੈਨੂੰ ਲੋੜ ਹੈ ਓਹ ਆਪਣੇ ਭਰਾ ਨੂੰ ਦੇਣ ਤੋਂ ਨਾਂਹ ਨਾ ਕਰ। ਯਾਦ ਰੱਖ ਕਿ ਦਾਨ ਕਰਨ ਨਾਲ ਓਹ