(੧੪)
ਸ੍ਰੀ ਗੁਰੂ ਗੰਥ ਪ੍ਰਮਾਣ:-
(੧) ਸੁਖੀ ਬਸੈ ਮਸਕੀਨੀਆ ਆਪੁ ਨਿਵਾਰ ਤਲੇ।
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ।
(੨) ਕਰਿ ਕਿਰਪਾ ਜਿਸਕੇ ਹਿਰਦੈ ਗਰੀਬੀ ਬਸਾਵੈ।
ਨਾਨਕ ਈਹਾ ਮੁਕਤਿ ਆਗੈ ਸੁਖ ਪਾਵੈ।
(੩) ਆਪਸ ਕਉ ਜੋ ਜਾਣੈ ਨੀਚਾ। ਸੋਊ ਗਨੀਐ
ਸਭ ਤੇ ਊਚਾ। ਜਾਕਾ ਮਨ ਹੋਇ ਸਗਲ ਕੀ ਰੀਨਾ
ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ।
(੪) ਸਭ ਕੀ ਰੇਨ ਹੋਇ ਰਹੇ ਮਨੂਆ
ਸਗਲੇ ਦੀਸਹਿ ਮੀਤ ਪਿਆਰੇ।
(੫) ਜੇ ਲੋੜਹਿ ਚੰਗਾ ਆਪਣਾ ਕਰ ਪੰਨਹੁ ਨੀਚ ਸਦਾਈਐ।
(੬) ਮਨ ਤੂੰ ਮਤ ਮਾਣ ਕਰਹਿ ਜੇ ਹਉ ਕਿਛ ਜਾਣਦਾ,
ਗੁਰਮੁਖ ਨਿਮਾਣਾ ਹੋਇ।
(੭) ਧਰ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ।
(੮) ਹੋਹੁ ਰੇਣ ਤੂੰ ਸਗਲ ਕੀ ਮੇਰੇ ਮਨ
ਤਉ ਆਨੰਦ ਮੰਗਲ ਸੁਖ ਪਾਈਐ॥
੩-ਮੇਹਨਤ
ਹੇ ਮਨੁੱਖ। ਜੇਹੜਾ ਵੇਲਾ ਬੀਤ ਗਿਆ ਹੈ ਓਹ ਫੇਰ ਕਦੇ ਨਹੀਂ ਆਵੇਗਾ ਅਤੇ ਜੋ ਆਉਣ ਵਾਲਾ ਵੇਲਾ ਹੈ ਸ਼ੈਦ ਓਹ ਨਾਂ ਹੀ ਆਵੇ ("ਮਤ ਕਿ ਜਾਪੇ ਸਾਹੁ ਆਵੈ ਕਿ ਨ ਆਵੈ ਰਾਮ" ਗੁਰਵਾਕ) ਏਸ ਵਾਸਤੇ ਤੇਰੇ ਲਈ ਜ਼ਰੂਰੀ ਹੈ ਕਿ ਤੂੰ ਹੁਣ ਦੇ ਸਮੇਂ ਤੋਂ ਹੀ ਲਾਭ ਲਵਾਂ ਬੀਤ ਚੁੱਕੇ ਦਾ ਗ਼ਮ ਨਾਂ ਕਰ ਅਤੇ ਆਉਣ ਵਾਲੇ ਨੂੰ ਯਾਦ ਕਰਕੇ ਫੁੱਲ