(੧੬)
ਕਸਰਤ ਨਾ ਕਰਨ ਕਰਕੇ ਓਹ ਬਾਹਲਾ ਰੋਗੀ ਰਹਿੰਦਾ ਹੈ। ਜੇ ਕੋਈ ਕੰਮ ਕਰਨਾ ਹੋਵੇ ਤਾਂ ਤਾਕਤ ਨਾ ਹੋਣ ਦੇ ਕਾਰਨ ਨਹੀਂ ਕਰ ਸਕਦਾ, ਓਸ ਦੀ ਅਕਲ ਉਤੇ ਪੜਦਾ ਪੈ ਜਾਂਦਾ ਹੈ ਅਤੇ ਉਸ ਦੇ ਖ਼ਿਆਲ ਖਿੱਲਰੇ ਰਹਿੰਦੇ ਹਨ। ਓਹ ਵਿੱਦਯਾ ਪ੍ਰਾਪਤ ਕਰਨ ਦੀ ਇੱਛਾ ਕਰਦਾ ਹੈ, ਪਰ ਹਿੰਮਤ ਨਹੀਂ ਹੁੰਦੀ। ਓਹ ਬਦਾਮ ਖਾਣ ਦਾ ਤਾਂ ਚਾਹਵਾਨ ਹੈ, ਪਰ ਛਿੱਲੜ ਨੂੰ ਤੋੜਕੇ ਗਿਰੀਆਂ ਕੱਢਣ ਦੀ ਖੇਚਲ ਨਹੀਂ ਕਰਨੀ ਚਾਹੁੰਦਾ।
ਓਸਦੇ ਘਰ ਦਾ ਪ੍ਰਬੰਧ ਠੀਕ ਨਹੀਂ ਹੈ, ਓਸ ਦੇ ਨੌਕਰ ਉਡਾਉ ਅਤੇ ਬਦਮਾਸ਼ ਹਨ, ਓਹ ਤਬਾਹੀ ਦੇ ਖੱਡ ਵਲ ਪੈਰ ਮਾਰਦਾ ਚਲਿਆ ਜਾਂਦਾ ਹੈ, ਓਹ ਆਪਣੀਆਂ ਅੱਖਾਂ ਨਾਲ ਦੇਖਦਾ ਅਤੇ ਕੰਨਾਂ ਨਾਲ ਬਣਦਾ ਹੈ, ਦਿਲ ਵਿਚ ਕੁੜ੍ਹਦਾ ਹੈ ਅਤੇ ਏਸ ਦੁੱਖ ਤੋਂ ਬਚਣ ਦੀ ਅਭਿਲਾਖਾ ਕਰਦਾ ਹੈ, ਪਰ ਹਿੰਮਤ ਕਿਸਦੀ ਲਿਆਵੇ? ਅੰਤ ਤਬਾਹੀ ਓਸ ਨੂੰ ਵਾ ਵਰੋਲੇ ਵਾਂਗ ਆ ਘੇਰਦੀ ਹੈ ਅਤੇ ਬਦਨਾਮੀ ਤੇ ਸ਼੍ਰਮਿੰਦਗੀ ਓਸ ਨੂੰ ਮੜੀਆਂ ਵਿਚ ਲੈ ਜਾਂਦੀ ਹੈ।
ਬੈਂਤ
ਮੇਹਨਤ, ਨਲ ਕੰਗਾਲ। ਧਨਵਾਨ ਬਣਦੇ,
ਤੇ ਫ਼ਕੀਰ ਬਣ ਜਾਂਵਦੇ ਸ਼ਾਹ ਇਕ ਦਮ।
ਮੇਹਨਤ ਨਾਲ ਤੰਦਰੁਸਤ ਹੈ ਜਿਸਮ ਰਹਿੰਦਾ,
ਮੇਹਨਤ ਪੂਰਦੀ ਹੈ ਹਰ ਇਕ ਚਾਹ ਇਕ ਦਮ।
ਮੇਹਨਤ ਨਾਲ ਅਨਾਜ ਦਾ ਇਕ ਦਾਣਾ,
ਲੱਖ ਹਜ਼ਾਰ ਬਣਦਾ, ਵਾਹ ਵਾਹ ਇਕ ਦਮ।