ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭)

ਐਪਰ ਸੁਸਤੀ ਦੇ ਨਾਲ ਕੰਗਾਲਤਾ ਤੇ,
ਦੁੱਖਾਂ ਵਾਲੜਾ ਪੈਂਦਾ ਆ ਫਾਹ ਇਕ ਦਮ।
ਮੇਹਨਤ ਕਰਨ ਵਾਲੇ ਰਿਸ਼ਟ ਪੁਸ਼ਟ ਹੁੰਦੇ,
ਐਪਰ ਸੁਸਤ ਹਨ ਰੋਗ ਦੀ ਖਾਨ ਬਣ ਦੇ।
ਦੌਲਤ ਪੂਜਦੀ "ਚਰਨ" ਹੈ ਮੇਹਨਤੀ ਦੇ,
ਸੁਸਤ, ਮੇਹਨਤੀ ਦੇ ਨੌਕਰ ਆਨ ਬਣਦੇ।
ਮੇਹਨਤ ਵਾਲੇ ਨੂੰ ਕੋਈ ਵਿਕਾਰ ਨਾਹੀਂ,
ਅਤੇ ਸੁਸਤ ਹਨ ਐਬਾਂ ਦੀ ਖਾਨ ਬਣਦੇ।
ਚਾਰੋਂ ਓਰ ਹੁੰਦੀ ਉਪਮਾ ਮੇਹਨਤੀ ਦੀ,
ਅਤੇ ਸੁਸਤ ਹਨ ਰੂਪ ਅਪਮਾਨ ਬਣਦੇ।

ਸ੍ਰੀ ਗੁਰੂ ਗ੍ਰੰਥ ਪ੍ਰਮਾਣ:
੧. ਘਾਲ ਖਾਇ ਕਿਛੁ ਹਥਹੁ ਦੇਇ.
ਨਾਨਕ ਰਾਹੁ ਪਛਾਣੈ ਸੇਇ॥
੨. ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖਭੁੰਚ।
ਧਿਆਇਦਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ।

ਲੌਕਕ ਪ੍ਰਮਾਣ:-

੧. ਕਰ ਮਜੂਰੀ ਤੇ ਖਾਹ ਚੂਰੀ॥
੨. ਕਰ ਕਾਰ ਨਕਾਰਾ ਨਾ ਥੀਵੇਂ॥

੪-ਰੀਸ

ਜੇਕਰ ਤੂੰ ਉੱਚਾ ਦਰਜਾ ਪ੍ਰਾਪਤ ਕਰਨ ਦਾ ਚਾਹਵਾਨ ਹੈ ਅਤੇ ਜੇਕਰ ਭੋਰੇ ਕੰਨ ਆਪਣੀ ਉਪਮਾ ਸਣਨ ਦੇ ਅਭਿਲਾਖੀ ਹਨ, ਤਾਂ ਆਪਣੇ ਆਪ ਨੂੰ ਓਸ ਮਿੱਟੀ ਤੋਂ ਉੱਚ ਕਰ ਜਿਸ ਦਾ ਕਿ ਤੂੰ ਬਣਿਆ ਹੋਇਆ ਹੈਂ ਅਤੇ