ਸਮੱਗਰੀ 'ਤੇ ਜਾਓ

ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮)

ਆਪਨੇ ਵਾਸਤੇ ਕੋਈ ਉੱਚਾ ਮਨਤੱਵ ਜਾਂ ਆਦਰਸ਼ ਨੀਯਤ ਕਰ ਲੈ। ਸ਼ਾਹ ਬਲੂਤ-ਜਿਸ ਦੀਆਂ ਟਾਹਣੀਆਂ ਅਕਾਸ਼ ਨਾਲ ਘੁਰ ਘੁਰ ਗਲਾਂ ਕਰਦੀਆਂ ਮਲੂਮ ਹੁੰਦੀਆਂ ਹਨ। ਇਕ ਨਿਕੇ ਜੇਹੇ ਬੀ ਤੋਂ ਉੱਗਦਾ ਹੈ ਜੋ ਧਰਤੀ ਦੇ ਅੰਦਰ ਗੱਡਿਆ ਜਾਂਦਾ ਹੈ। ਭਾਵੇਂ ਤੇਰਾ ਕੋਈ ਵੀ ਪੇਸ਼ਾ ਹੋਵੇ ਤੂੰ ਓਸਦੇ ਵਿਚ ਕਮਾਲ ਹਾਸਲ ਕਰਕੇ ਸਭ ਤੋਂ ਵਧ ਜਾਣ ਦਾ ਯਤਨ ਕਰ ਅਤੇ ਨਾ ਹੀ ਨੇਕੀ ਤੇ ਭਲਮਣਸਊ ਵਿਚ ਕਿਸੇ ਨੂੰ ਆਪਣੇ ਨਾਲੋਂ ਵਧਣ ਦੇਹ। ਪਰ ਨਾਲ ਹੀ ਤੇਰੇ ਵਾਸਤੇ ਵਾਜਬ ਨਹੀਂ ਕਿ ਤੂੰ ਦੂਜਿਆਂ ਦੀਆਂ ਚੰਗਿਆਈਆਂ ਉਤੇ ਸੜੇ, ਸਗੋਂ ਤੂੰ ਆਪਣੀਆਂ ਲਿਆਕਤੀ ਵਧਾਉਣ ਦਾ ਯਤਨ ਕਰ।

ਆਪਣੇ ਕੰਮ-ਸ਼ਰੀਕ ਨੂੰ ਅਯੋਗ ਕੇ ਅਤੇ ਮਾੜੀਆਂ ਗੱਲਾਂ ਨਾਲ ਬੇਹੌਸਲਾ ਨਾ ਕਰ, ਸਗੋਂ ਤੂੰ ਆਪਣੀ ਹਿੰਮਤ ਨਾਲ ਓਹਦੇ ਨਾਲੋਂ ਵਧ ਜਾਣ ਦਾ ਯਤਨ ਕਰ ਜਿਸ ਕਰਕੇ ਤੂੰ ਜੇ ਦੌਲਤ ਵਿਚ ਓਹਦੇ ਨਾਲੋਂ ਨਾ ਵੀ ਵਧ ਸਕੇ ਤਾਂ ਵੀ ਆਦਮੀਆਂ ਵਿਚ ਤੇਰੀ ਇੱਜ਼ਤ ਵਧ ਜਾਵੇ ਨੇਕ ਤ੍ਰੀਕੇ ਨਾਲ ਰੀਸ ਕਰਨ ਪਰ ਵੀ ਹਿੰਮਤ ਵਧ ਜਾਂਦੀ ਹੈ,ਓਹ ਮਸ਼ਹੂਰੀ ਵਾਸਤੇ ਤੜਫਦਾ ਹੈ ਅਤੇ ਦੌੜ ਵਿਚ ਦੌੜਨ ਵਾਲੇ ਵਾਂਗ ਖਿੜਿਆ ਰਹਿੰਦਾ ਹੈ, ਓਹ ਰੋਕਾਂ ਦੇ ਹੁੰਦਿਆਂ ਵੀ ਤਾੜਦੇ ਬ੍ਰਿਛ ਵਾਂਗ ਵਧਦਾ ਹੈ, ਓਹ ਉਕਾਬ ਵਾਂਗ ਅਸਮਾਨ ਉਤੇ ਉਡਦਾ ਹੈ ਅਤੇ ਸੂਰਜ ਦੇ ਤੇਜ ਪ੍ਰਤਾਪ ਵਲ ਧਿਆਨ ਰੱਖਦਾ ਹੈ। ਵਡੇ ੨ ਆਦਮੀਆਂ ਦੇ ਨਮੂਨੇ ਰਾਤ ਨੂੰ ਸੁਪਨਾ ਬਣਕੇ ਓਸ ਦੇ ਸਾਮਣੇ ਆਉਂਦੇ ਹਨ ਅਤੇ ਦਿਨੇ ਉਠਕੇ ਓਹ