ਚੌਥੀ ਐਡੀਸ਼ਨ ਦੀ ਭੂਮਿਕਾ
ਇਹ ਜੀਵਨ ਜੁਗਤੀ ਪਹਿਲੀ ਵਾਰ ੧੯੧੪ ਵਿਚ ਛਪੀ ਸੀ ਜਦ ਕ ਪੰਜਾਬੀ ਵਿਚ ਚੰਗੀਆਂ ਪੁਸਤਕਾਂ ਬਹੁਤ ਹੀ ਥੋੜੀਆਂ ਲਗਦੀਆਂ ਸਨ। ਪਰ ਇਸ ਪੁਸਤਕ ਨੂੰ ਪੰਜਾਬੀ ਪਬਲਿਕ ਨੇ ਏਨਾ ਪਸੰਦ ਕੀਤਾ ਕਿ ਪਹਿਲ ਐਡੀਸ਼ਲ ਦੋ ਹਫ਼ਤੇ ਦੇ ਅੰਦਰ ਹੀ ਖ਼ਤਮ ਹੋ ਗਈ। ਇਸ ਪਰ ਦੁਸਰੀ ਵਾਰ ਇਸ ਦੀਆਂ ਕਈ ਹਜ਼ਾਰ ਕਾਪੀਆਂ ਛਾਪੀਆਂ ਗਈਆਂ, ਤੇ ਓਹ ਭੀ ਥੋੜ੍ਹੇ ਹੀ ਸਮੇਂ ਵਿਚ ਖ਼ਤਮ ਹੋ ਗਈ। ਉਸਤੋਂ ਬਾਦ ਤੀਸਰੀ ਐਡਸ਼ਨ ਛਪੀ ਤੇ ਸਨਮਾਨੀ ਜਾਂਦੀ ਰਹੀ। ਰਿਆਸਤ ਪਟਿਆਲਾ ਨੇ ਏਸ ਪੁਸਤਕ ਨੂੰ ਪੰਜ ਸੌ ਰੁਪਿਆ ਭੇਟਾ ਕੀਤਾ ਸੀ, ਟੈਕਸਟ ਬੁਕ ਕਮੇਟੀ ਦੇ ਮੈਂਬਰਾਂ ਨੇ ਇਸ ਦੀ ਬੇਹੱਦ ਸ਼ਲਾਘਾ ਕੀਤੀ। ਯੂਨੀਵਰਸਟੀ ਪੰਜਾਬ ਨੇ ਇਸ ਨੂੰ ਐਫ. ਏ. ਦਾ ਕੋਰਸ ਨੀਯਤ ਕੀਤਾ, ਪਰ ਸਭ ਤੋਂ ਵੱਡੀ ਕਦਰ ਦਾ ਪੰਜਾਬੀ ਪਬਲਕ ਨੇ ਇਸ ਦੀਆਂ ਹਜ਼ਾਰ ਕਾਪੀਆਂ ਖ਼ਰੀਦ ਕੇ ਕੀਤੀ। ਹੁਣ ਕੁਝ ਚਿਰ ਤੋਂ ਇਹ ਪੁਸਤਕ ਬਿਲਕੁਲ ਖ਼ਤਮ ਹੋ ਚੁਕੀ ਸੀ ਤੇ ਪਬਲਿਕ ਵਲੋਂ ਇਸਦੀ ਮੰਗ ਬੜੇ ਢੋਰ ਨਾਲ ਜਾਰੀ ਸੀ। ਇਸ ਲਈ ਹੁਣ ਇਸਦੀ ਚੌਥੀ ਐਂਡਸ਼ਨ ਪ੍ਰਕਾਸ਼ਤ ਕੀਤੀ ਜਾਂਦੀ ਹੈ। ਵਾਹਿਗੁਰੂ ਨੇ ਚਾਹਿਆ ਤਾਂ ਅਗਲੀ ਵਾਰੀ ਇਸਦੀ ਸਚਿਤ੍ਰ ਅਡੀਸ਼ਨ ਪ੍ਰਕਾਸ਼ਤ ਕੀਤੀ ਜਾਵੇਗੀ।
ਐਸ. ਐਸ. ਚਰਨ ਸਿੰਘ