ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯)

ਓਹਨਾਂ ਦੇ ਪੂਰਨਿਆਂ ਉਤੇ ਤੁਰ ਕੇ ਪ੍ਰਸੰਨ ਹੁੰਦਾ ਹੈ।

ਪਰ ਈਰਖੀ ਦਾ ਦਿਲ ਜ਼ਹਿਰ ਅਤੇ ਵੈਰ ਨਾਲ ਭਰਿਆ ਹੁੰਦਾ ਹੈ, ਓਸਦੀ ਜੀਭ ਜ਼ਹਿਰ ਤੋਂ ਬਿਨਾਂ ਕੁਝ ਨਹੀਂ ਕੱਢਦੀ, ਓਸਦੇ ਗੁਆਂਢੀ ਦੀ ਵਡਿਆਈ ਓਸਦੀ ਬੇਚੈਨੀ ਦਾ ਕਾਰਨ ਬਣਦੀ ਹੈ, ਉਹ ਆਪਣੀ ਕੋਠੜੀ ਦੇ ਅੰਦਰ ਪਿਆ ਸੜਦਾ ਹੈ, ਦੂਜਿਆਂ ਦੀ ਨੇਕੀ ਓਸਦੇ ਭਾਣੇ ਬਦੀ ਹੈ, ਘ੍ਰਿਣਾ ਤੇ ਵੈਰ ਓਸਦੇ ਦਿਲ ਨੂੰ ਆਪਣੇ ਘਰ ਬਣਾ ਲੈਂਦੇ ਹਨ ਅਤੇ ਓਸਨੂੰ ਕਿਸੇ ਪਾਸੇ ਵੀ ਚੈਨ ਨਹੀਂ ਲੈਣ ਦੇਂਦੇ। ਓਸਦਾ ਕਲੇਜਾ ਨੇਕੀ ਦੇ ਪਿਆਰ ਤੋਂ ਦੂਰ ਹੈ, ਏਸ ਵਾਸਤੇ ਓਹ ਆਪਣੇ ਗੁਆਂਢੀ ਨੂੰ ਵੀ ਆਪਣੇ ਵਰਗਾ ਹੀ ਸਮਝਦਾ ਹੈ। ਜੇਹੜੇ ਲੋਕ ਓਹਦੇ ਪਾਸੋਂ ਵਧ ਜਾਂਦੇ ਹਨ ਓਹ ਓਨਾਂ ਦੀ ਬਦਨਾਮੀ ਕਰਦਾ ਹੈ ਅਤੇ ਜੇਹੜਾ ਕੰਮ ਓਹ ਕਰਦੇ ਹਨ ਓਹਦੇ ਵਿਚੋਂ ਓਹ ਭੈੜਾ ਅਰਥ ਹੀ ਕੱਢਦਾ ਹੈ।

ਓਹ ਹਰ ਵੇਲੇ ਸ਼ਹਿ ਮਾਰਕੇ ਬੈਠਾ ਰਹਿੰਦਾ ਹੈ ਅਤੇ ਕੋਈ ਨਾਂ ਕੋਈ ਸ਼ਰਾਰਤ ਸੋਚਦਾ ਰਹਿੰਦਾ ਹੈ। ਪਰ ਲੋਕ ਓਹਦੇ ਪਾਸੋਂ ਣਾ ਕਰਦੇ ਹਨ ਅਤੇ ਮੱਕੜੀ ਵਾਂਗ ਓਹ ਆਪਣੇ ਜਾਲੇ ਦੇ ਅੰਦਰ ਆਪ ਹੀ ਫਸਕੇ ਮਰ ਜਾਂਦਾ ਹੈ।

ਬੈਂਤ:
ਚੰਗੀ 'ਰੀਸ' ਹੈ ਕਰਨੀ ਸਿਆਣਿਆਂ ਦੀ,
ਐਪਰ ਈਰਖਾ ਤੋਂ ਬਚੀ ਪਿਆਰਿਆ ਓ!
'ਰੀਸ' ਕਰਨ ਵਾਲਾ ਆਖ਼ਰ ਬਣੇ ਉੱਚਾ
ਰੀਸ ਕਈਆਂ ਦਾ ਕਾਜ ਸਵਾਰਿਆ ਓ।