ਸਮੱਗਰੀ 'ਤੇ ਜਾਓ

ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)

ਔਗਣ ਛੱਡ ਤੇ ਗੁਣਾਂ ਦੀ ਰੀਸ ਕਰ ਤੂੰ,
ਤੇਰਾ ਜਨਮ ਨਾਂ ਜਾਏ ਏਹ ਹਾਰਿਆ ਓ।
ਨਾਲ ਈਰਖਾ ਬੇੜਾ ਹੈ ਗਰਕ ਹੁੰਦਾ,
ਕਿ ਆ ਐ ਪਰ ਰੀਸ ਨੇ ਕਈਆਂ ਨੂੰ ਤਾਰਿਆ ਓ।
ਤਪਤ ਹਿਰਦਾ ਅਸ਼ਾਂਤ, ਬੇਚੈਨ ਰਹਿੰਦਾ,
ਜਿਸਦੇ ਰਿਦੇ ਨੂੰ 'ਈਰਖਾ' ਸਾੜਿਆ ਓ।
ਰੀਸ ਕਰਨ ਵਾਲਾ ਉੱਚਾ ਚੜ੍ਹੀ ਜਾਂਦਾ,
ਰਹੇ ਈਰਖੀ ਈਰਖਾ ਮਾਰਿਆ ਓ।
ਬੁਰਾ ਲੋਕ ਆਖਣ ਸਾਰੇ ਈਰਖੀ ਨੂੰ,
ਦੋਹਾਂ ਲੋਕਾਂ ਵਿਚ ਜਾਏ ਦੁਰਕਾਰਿਆ ਓ।
ਜਾਚ ਗੈਸ ਦੀ ਸਿਖ ਲੈ "ਚਰਨ" ਪਾਸੋਂ,
ਕਰਕੇ ਰਸ ਜਿਸ ਕਈਆਂ ਨੂੰ ਤਾਰਿਆ ਓ।

ਸ੍ਰੀ ਗੁਰੂ ਗੰਥ ਪ੍ਰਮਾਣ:

੧. ਜਿਤ ਮਾਰਗ ਚਲੇ ਸਭਾਇਅੜਾ ਥੋਂ ਕਾਰ ਕਰਾਵਹੁ॥
੨. ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੈ॥
ਸਾਂਝ ਕਰੀਜੈ ਗੁਣਾ ਕੇਰੀ ਛੋਡਿ ਅਵਗਣ ਚਲੀਐ॥

੫-ਦੂਰ ਦੀ ਸੋਝੀ

ਸਿਆਣਪ ਦੀਆਂ ਗੱਲਾਂ ਦਿਲ ਲਾਕੇ ਸਣ, ਏਸ ਦੀਆਂ ਸਿੱਖਯਾ ਵਲ ਧਿਆਨ ਕਰ ਅਤੇ ਏਸ ਦੀਆਂ ਨਸੀਹਤਾਂ ਦਿਲ ਦੇ ਅੰਦਰ ਰੱਖ, ਏਸ ਦੇ ਕਥਨ ਆਲਮਗੀਰ ਹਨ ਅਤੇ ਸਾਰੀਆਂ ਨੇਕੀਆਂ ਓਸਦੀਆਂ ਭਿਖਾਰਨਾਂ ਹਨ, ਓਹ ਆਦਮੀ ਦੇ ਜੀਵਨ ਦੀ ਆਗੂ ਅਤੇ ਮਾਲਕ ਹੈ।