(੨੧)
ਆਪਣੀ ਜੀਭ ਨੂੰ ਸੰਭਾਲ ਅਤੇ ਆਪਣੇ ਬੁੱਲਾਂ ਨੂੰ ਸੀਊਂ, ਅਜਿਹਾ ਨਾਂ ਹੋਵੇ ਕਿ ਤੇਰੀ ਜ਼ਬਾਨ ਵਿਚੋਂ ਹੀ ਤੇਰੇ ਦਿਲੀ ਸੁਖ ਨੂੰ ਉਜਾੜਨ ਵਾਲੇ ਲਫ਼ਜ਼ ਨਿਕਲ ਪੈਣ। ਲੈਕੇ ਨੂੰ ਮਖੌਲ ਨਾ ਕਰ, ਅਜਿਹਾ ਨਾ ਹੋਵੇ ਕਿ ਤੂੰ ਆਪ ਹੀ ਲੰਙਾ ਹੋ ਜਾਵੇਂ। ਜੇਹੜਾ ਆਦਮੀ ਦੂਜਿਆਂ ਦੀਆਂ ਕਮਜੋਰੀਆਂ ਦਾ ਖੁਸ਼ੀ ਨਾਲ ਜ਼ਿਕਰ ਕਰਦਾ ਹੈ ਓਹ ਆਪਣੇ ਪਾਪਾਂ ਦਾ ਦੁਖਦਾਈ ਜਿਕਰ ਜ਼ਰੂਰ ਦੂਜਿਆਂ ਦੇ ਮੂੰਹੋਂ ਸੁਣੇਗਾ।
ਬਹੁਤ ਬੋਲਣ ਨਾਲ ਸ਼ਰਮਿੰਦਗੀ ਹੁੰਦੀ ਹੈ, ਏਸ ਵਾਸਤੇ ਚੁਪ ਕਰ ਰਹਿਣਾ ਚੰਗਾ ਹੈ। ਬਹੁਤਾ ਬੋਲਣ ਵਾਲਾ ਆਦਮੀ ਸਮਾਗਮ ਦੇ ਸੁਆਦ ਨੂੰ ਖੱਟਾ ਕਰ ਦੇਂਦਾ ਹੈ। ਕੰਨ ਓਸਦੀ ਬਕਵਾਸ ਤੋਂ ਤੰਗ ਆ ਜਾਂਦੇ ਹਨ, ਉਸ ਦੀਆਂ ਗਲਾਂ ਦਾ ਹੜ੍ਹ ਸਾਰੇ ਸੁਆਦ ਨੂੰ ਬੇਸੁਆਦ ਕਰ ਦੇਂਦਾ ਹੈ।
ਸ਼ੇਖੀ ਕਦੀ ਨਾਂ ਮਾਰ,ਨਹੀਂ ਤਾਂ ਲੋਕ ਤੇਰਾ ਅਪਮਾਨ ਕਰਨਗੇ, ਅਤੇ ਨਾਂ ਹੀ ਦੁਜਿਆਂ ਦੀ ਹੱਤਕ ਕਰ, ਕਿਓਂਕਿ ਏਹ ਡਰ ਤੋਂ ਖਾਲੀ ਨਹੀਂ ਹੈ।
ਚਿੜਚਿੜਾ ਸਭਾ ਮਿੱਤਾ ਦਾ ਵੈਰੀ ਹੈ ਅਤੇ ਜਿਸ ਆਦਮੀ ਨੂੰ ਆਪਣੀ ਜੀਭ ਉਤੇ ਕਾਬੂ ਨਹੀਂ ਹੈ, ਓਹ ਚਿੰਤਾ ਅਤੇ ਫਿਕਰਾਂ ਵਿਚ ਗ੍ਰਸਿਆ ਰਹਿੰਦਾ ਹੈ।
ਆਪਣੀ ਹੈਸੀਅਤ ਦੇ ਅਨੁਸਾਰ ਸਮਿਆਨ ਕੱਠਾ ਕਰ, ਆਪਣੀ-ਚੱਦਰ ਨਾਲੋਂ ਵਧਕੇ ਪੈਰ ਨਾਂ ਮਾਰ, ਤਾਂ ਜੋ ਜੁਆਨੀ ਦੀ ਬੱਚਤ ਬਢੇਪੇ ਦੇ ਸੁੱਖਾਂ ਦਾ ਕਾਰਨ ਹੋਵੇ, ਲੋਭ ਪਾਪਾਂ ਦਾ ਮਲ ਹੈ, ਪਰ ਬੱਚਤ ਕਰਨੀ ਨੇਕੀਆਂ ਦੀ ਸਭ ਤੋਂ ਵੱਡੀ ਰਾਖੀ ਹੈ।