ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੩)
ਸਕਦਾ ਹੈ ਤੂੰ ਜਾਣ ਬੁਝਕੇ ਸੰਕਟ ਵਿਚ ਨਾਂ ਪਉ।
ਇਹ ਕਦੇ ਨਾਂ ਸਮਝ ਕਿ ਦੂਰ ਦੀ ਸੋਝੀ ਨਾਲ ਪੂਰੀ ਸਫਲਤਾ ਹੋ ਸਕਦੀ ਹੈ, ਕਿਉਂਕਿ ਕੌਣ ਕਹਿ ਸਕਦਾ ਹੈ ਕਿ ਅੱਜ ਦੀ ਰਾਤ ਕਿਸ ਤਰਾਂ ਬੀਤੇਗੀ?
ਮੂਰਖ ਆਦਮੀ ਸਦਾ ਬੇਨਸੀਬ ਨਹੀਂ ਰਹਿੰਦਾ ਅਤੇ ਨਾਂ ਹੀ ਅਕਲਮੰਦ ਸਦਾ ਕਾਮਯਾਬ ਹੁੰਦਾ ਹੈ, ਮੂਰਖ ਨੂੰ ਸਦਾ ਸੁਖ ਨਹੀਂ ਮਿਲਦਾ ਅਤੇ ਨਾ ਸਿਆਣਾ ਸਦਾ ਦੁਖੀ ਰਹਿੰਦਾ ਹੈ।
ਬੈਂਤ
ਸੋਝੀ ਦੂਰ ਦੀ ਸਦਾ ਜੋ ਰੱਖਦੇ ਨੇ,
ਲੋਕਾਂ ਵਿਚ ਨਾਹੀਂ ਸ਼ਰਮਸਾਰ ਹੁੰਦੇ।
ਸੋਚੇ ਬਿਨਾਂ ਨਾਂ ਬੋਲਦੇ ਕੰਮ ਭੈੜਾ,
ਕਰਨ ਤਈ ਨਾਂ ਕਦੀ ਤਿਆਰ ਹੁੰਦੇ।
ਸੋਚੋਂ ਸੱਖਣੇ ਤੇ ਸ਼ੇਖੀ ਬਾਜ਼ ਵਾਂਗਰ,
ਖਰਚ ਓਹਨਾਂ ਦੇ ਨਾਂ ਬੇਸ਼ੁਮਾਰ ਹੁੰਦੇ।
ਸੋਚ ਖਰਚਦੇ ਧਰਮ ਦੀ ਕਿਰਤ ਕਰਦੇ,
ਬੱਚਤ ਰੱਖਕੇ ਨੇ, ਮਾਲਦਾਰ ਹੁੰਦੇ।
ਅੰਨੇਵਾਹ, ਖੀਸੇ ਖਾ ਖਰਚ ਕਰਕੇ,
ਅੰਤ ਸਥਰਿਆਂ ਦੇ ਨਹੀਂ ਯਾਰ ਹੁੰਦੇ।
ਨਸ਼ੇ, ਪਾਪ, ਬਦਫੈਲੀ ਤੇ ਨਿੰਦ ਉਸਤਤ,
ਪਾਸੋਂ ਦੂਰ ਹੀ ਕਰਕੇ ਵਿਚਾਰ ਹੁੰਦੇ।
ਹੁੰਦੇ ਸੁਰਖਰੂ ਵਿਚ ਪ੍ਰਲੋਕ ਜਾਕੇ,
ਨੇਕ ਨਾਮ ਜੋ ਵਿਚ ਸੰਸਾਰ ਹੁੰਦੇ।