ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪)

"ਚਰਨ" ਸੋਚਕੇ ਰਖਦੇ, ਨਹੀਂ ਡਿਗਦੇ,
ਬਿਨਾਂ ਕਿ ਬਿਨਾਂ ਸੋਝੀਉਂ ਗਰਕ ਮੰਝਧਾਰ ਹੁੰਦੇ।

ਸ੍ਰੀ ਗੁਰੂ ਗ੍ਰੰਥ ਪ੍ਰਮਾਣ:

(੧) ਮੰਦਾ ਮੂਲਿ ਨ ਕੀਚਈ ਦੇ ਲੰਮੀਨਦਰਨਿਹਾਲੀਐ।
(੨) ਐਸਾ ਕੰਮ ਮੂਲੇ ਨ ਕੀਚੈ ਜਿਤ ਅੰਤ ਪਛੋਤਾਈਐ।

੬-ਦ੍ਰਿੜ੍ਹਤਾ

ਜੋ ਆਦਮੀ ਸੰਸਾਰ ਵਿਚ ਆਉਂਦਾ ਹੈ ਓਹ ਦੁਖ, ਤਕਲੀਫ, ਚਿੰਤਾ, ਫਿਕਰ, ਗਰੀਬੀ, ਕੰਗਾਲੀ ਅਤੇ ਡਰ ਤੇ ਖਤਰੇ ਨਾਲ ਜ਼ਰੂਰ ਟੱਕਰਦਾ ਹੈ, ਇਸ ਵਾਸਤੇ ਹੈ ਆਦਮੀ! ਤੇਰੇ ਵਾਸਤੇ ਜ਼ਰੂਰੀ ਹੈ ਕਿ ਤੂੰ ਬਾਲਪੁਣੇ ਤੋਂ ਹੀ ਆਪਣੇ ਦਿਲ ਨੂੰ ਸਬਰ ਅਤੇ ਹੌਸਲੇ ਨਾਲ ਪੱਕਾ ਕਰ ਤਾਂਜੋ ਤੂੰ ਆਪਣੇ ਹਿੱਸੇ ਦੇ ਦੁੱਖਾਂ ਨੂੰ ਦਿੜਤਾ ਨਾਲ ਸਹਾਰ ਸਕੇ।

ਜਿਸ ਤਰਾਂ ਰੇਤ-ਬਲੇ ਵਿਚ ਉਠ ਭੁਖ, ਪਿਆਸ, ਗਰਮੀ ਤੇ ਥਕੇਵਾਂ ਝੱਲਦਾ ਹੈ, ਪਰ ਕਮਜ਼ੋਰ ਹੋਕੇ ਡਿੱਗ ਨਹੀਂ ਪੈਂਦਾ, ਏਸੇ ਤਰ੍ਹਾਂ ਦ੍ਰਿੜ੍ਹਤਾ ਸਾਰੇ ਖਤਰਿਆਂ ਅਤੇ ਮੁਸੀਬਤਾਂ ਵਿਚ ਆਦਮੀ ਨੂੰ ਸਹਾਰਾ ਦੇਂਦੀ ਹੈ, ਹੌਂਸਲੇ ਵਾਲਾ ਆਦਮੀ ਕਿਸਮਤ ਦੇ ਦੌਰ ਦੀ ਪ੍ਰਵਾਹ ਨਹੀਂ ਕਰਦਾ, ਦੁੱਖਾਂ ਤੇ ਸੰਕਟਾਂ ਨਾਲ ਓਸਦੀ ਹਿੰਮਤ ਵਿਚ ਕੋਈ ਫਰਕ ਨਹੀਂ ਆਉਂਦਾ | ਚੂੰਕਿ ਓਹ ਆਪਣਾ ਮੁਖ ਕਿਸਮਤ ਦੀ ਮੁਸਕਰਾਉਣ ਵਾਲੀ ਮੇਹਰਬਾਨੀ ਉਤੇ ਨਿਰਭਰ ਨਹੀਂ ਸਮਝਦਾ, ਏਸ ਵਾਸਤੇ ਕਿਸਮਤ ਦੀਆਂ ਅੱਖਾਂ ਬਦਲੀਆਂ ਦੇਖਕੇ ਉਸਦਾ ਹੌਸਲਾ ਨਹੀਂ ਟੁੱਟਦਾ। ਓਹ ਸਮੁੰਦਰ ਦੇ