ਸਮੱਗਰੀ 'ਤੇ ਜਾਓ

ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬)

ਬੈਂਤ:-ਦ੍ਰਿੜਤਾ ਹੀਣ ਮਾਨੁੱਖ ਹੈ ਵਾਂਗ ਮਰਦੇ,

ਰਤਾ ਦੁੱਖ ਤੋਂ ਝੱਟ ਘਬਰਾ ਜਾਂਦਾ।
ਜ਼ਰਾ ਜਿੰਨੇ ਕਲੇਸ਼ ਦਾ ਫਿਕਰ ਉਸਨੂੰ,
ਵਾਂਗ ਲੱਕੜੀ ਆਣ ਸਕਾ ਜਾਂਦਾ।
ਝੂਠਾ ਭੈ-ਖ਼ਯਾਲੀ ਮੁਰਦੇ ਏਸ ਭਾਈ,
ਦੀਰਘ ਰੋਗ ਹੈ ਆਣਕੇ ਲਾ ਜਾਂਦਾ।
ਐਸਾ ਡਰ, ਬੇ ਹੌਸਲਾ, ਮਰਦ ਮੂਰਖ,
ਅੱਫਲ ਆਪਣਾ ਜੀਵਨ ਗੁਆ ਜਾਂਦਾ।
ਐਪਰ ਹੋਸਲੇ ਵਾਲਾ ਦਿੜ ਆਤਮਾ ਨਾਂ,
ਰਤਾ ਦੁੱਖ ਅੱਗੇ ਸਿਰ ਨਿਵਾ ਜਾਂਦਾ।
ਦ੍ਰਿੜ੍ਹਤਾ ਹੌਸਲੇ ਨਾਲ ਓਹਆਸ ਰਖਦਾ,
ਇੱਕੁਰ ਸਾਰੇ ਹੀ ਦੁੱਖਾਂ ਨੂੰ ਖਾ ਜਾਂਦਾ।
ਕੋਈ ਕਠਿਨਤਾ ਟਿਕੇ ਨਾਂ ਓਸ ਅੱਗੇ,
ਰੋਕਾਂ ਸਾਰੀਆਂ ਤੋੜ ਤੁੜਾ ਜਾਂਦਾ।
'ਚਰਨ' ਰੱਖਦਾ ਹੈ ਦ੍ਰਿੜਤਾ ਨਾਲ ਸੂਰਾ,
ਬਨਾਂ ਪਰਬਤਾਂ ਨੂੰ ਵੀ ਕੰਬਾ ਜਾਂਦਾ।

ਸੀਗੁਰੂ ਗੰਥ ਪ੍ਰਮਾਣ:-

ਚਿੰਤ ਅੰਦੇਸਾ ਗਣਤ ਤਜ ਜਿਨ ਹੁਕਮ ਪਛਾਤਾ।
ਨਹਿ ਬਿਨਸੈ ਨਹਿਛੋਡਿ ਜਾਇ ਨਾਨਕ ਰੰਗ ਰਾਤਾ।

—————

੭-ਸੰਤੋਖ

ਹੇ ਬੰਦੇ! ਕਦੇ ਨਾਂ ਭੁੱਲ ਕਿ ਤੇਰਾ ਦਰਜਾ ਵਾਹਿਗੁਰੂ ਵੱਲੋਂ ਨੀਯਤ ਹੋਇਆ ਹੋਇਆ ਹੈ। ਓਹ ਤੇਰੇ ਦਿਲ ਦਾ