(੨੭)
ਹਾਲ ਜਾਣਦਾ ਹੈ। ਤੇਰੀਆਂ ਕਾਮਨਵਾਂ ਦਾ ਨਿਕੰਮਪਣਾ ਓਸਨੂੰ ਚੰਗੀ ਤਰਾਂ ਮਲੂਮ ਹੈ। ਓਹ ਕਈ ਵਾਰੀ ਤਰਸ ਕਰਕੇ ਤੇਰੀਆਂ ਚਾਹਨਾਂ ਪੂਰੀਆਂ ਕਰ ਦੇਂਦਾ ਹੈ, ਪਰ ਨੇਕ ਖਾਹਸ਼ਾਂ ਅਤੇ ਭਲੇ ਯਤਨਾਂ ਦੀ ਸਫਲਤਾ ਵਾਸਤੇ ਓਸਦੀ ਕ੍ਰਿਪਾ ਨਾਲ ਚੰਗਾ ਪ੍ਰਬੰਧ ਹੋਇਆ ਹੋਇਆ ਹੈ।
ਬੇਚੈਨੀ ਜੋ ਤੇਨੂੰ ਮਲੂਮ ਹੁੰਦੀ ਹੈ ਅਤੇ ਦੁੱਖ ਜਿਨਾਂ ਦੀ ਤੂੰ ਰੋ ਰੋ ਕੇ ਸ਼ਿਕੈਤ ਕਰਦਾ ਹੈਂ, ਓਹਨਾਂ ਦੀ ਜੜ੍ਹ ਤੇਰੀ ਆਪਣੀ ਮੂਰਖਤਾ, ਹੰਕਾਰ ਤੇ ਭੈੜੀ ਸਮਝ ਹੈ, ਏਸ ਵਾਸਤੇ ਵਾਹਿਗੁਰੂ ਦੇ ਪ੍ਰਬੰਧ ਦੇ ਵਿਰੁੱਧ ਸ਼ਿਕੈਤ ਨਾ ਕਰ, ਸਗੋਂ ਆਪਣੇ ਦਿਲ ਨੂੰ ਸਾਫ ਕਰ ਅਤੇ ਏਹ ਨਾਂ ਕਹੁ ਕਿ 'ਜੇ ਮੇਰੇ ਪਾਸ ਦੋਲਤ, ਬਲ ਅਤੇ ਵੇਲਾ ਹੋਵੇ ਤਾਂ ਮੈਂ ਬੜਾ ਪ੍ਰਸੰਨ ਹੋਵਾਂਗਾ' ਏਸ ਗੱਲ ਨੂੰ ਯਾਦ ਰੱਖੋ ਕਿ ਜਿਨ੍ਹਾਂ ਦੇ ਪਾਸ ਏਹ ਚਜਾਂ ਮੌਜੂਦ ਹਨਓਹ ਕਿੰਨੇ ਦੁਖਾਂ ਵਿਚ ਹਨ।
ਗਰੀਬ ਆਦਮੀ ਨੂੰ ਕੁਝ ਪਤਾ ਨਹੀਂ ਕਿ ਧਨਵਾਨ ਕਿੰਨਾ ਦੁਖੀ ਅਤੇ ਸੁਖ ਤੋਂ ਹੀਣਾ ਰਹਿੰਦਾ ਹੈ। ਓਹ ਨਹੀਂ ਜਾਣਦਾ ਕਿ ਧਨਵਾਨ ਨੂੰ ਕਿੰਨੀਆਂ ਕੁ ਕਠਨਾਈਆਂ ਰਹਿੰਦੀਆਂ ਹਨ ਅਤੇ ਵੇਹਲੇ ਆਦਮੀ ਦਾ ਜੀਵਨ ਕਿੰਨਾ ਕੁ ਦੁਖਦਾਈ ਹੈ। ਏਸੇ ਕਾਰਨ ਕਰਕੇ ਉਹ ਆਪਣੀ ਹਾਲਤ ਉਤੇ ਪ੍ਰਸੰਨ ਨਹੀਂ ਹੈ, ਕਿਸੇ ਆਦਮੀ ਨੂੰ ਪ੍ਰਗਟ ਤੌਰ ਤੇ ਖੁਸ਼ ਦੇਖਕੇ ਆਪਣੇ ਦਿਲ ਵਿਚ ਈਰਖਾ ਨਾਂ ਕਰ, ਕਿਓਂਕ ਤੂੰ ਨਹੀਂ ਜਾਣਦਾ ਕਿ ਓਸਦੇ ਦਿਲ ਵਿੱਚ ਕਿੰਨੇ ਕੁ ਦੁੱਖ ਹਨ।
ਥੋੜੇ ਉਤੇ ਸੰਤੋਖ ਕਰਨਾ ਸਭ ਤੋਂ ਵਡੀ ਸਿਆਣਪ ਹੈ। ਜੋ ਆਦਮੀ ਧਨ ਵਧਾਉਂਦਾ ਹੈ ਓਹ ਮਾਨੋਂ ਆਪਣੇ