ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)

ਫਿਕਰਾਂ ਨੂੰ ਵਧਾਉਂਦਾ ਹੈ। ਪਰ ਸੰਤੋਖੀ ਦਾ ਦਿਲ ਗੁਪਤ ਖਜਾਨਾ ਹੈ ਜੋ ਤਕਲੀਫਾਂ ਦੀ ਪਹੁੰਚ ਤੋਂ ਪਰੇ ਹੈ। ਜੇ ਧਨ ਦੇ ਹੰਕਾਰ ਵਿਚ ਆਕੇ ਤੂੰ ਨਿਆਓਂ, ਭਲਮਣਸਊ ਨੇਕੀ ਅਤੇ ਨਿੰਮ੍ਰਤਾ ਵਲੋਂ ਮੁੰਹ ਨਾ ਮੌੜ ਬੈਠੇ ਤਾਂ ਦੌਲਤ ਵੀ ਤੈਨੂੰ ਦੁਖੀ ਨਹੀਂ ਕਰ ਸਕਦੀ।

ਪਰ ਏਹ ਤੂੰ ਕਿੱਥੇ ਸਿੱਖੇਗਾ ਕਿ ਨਿਰੀ ਖੁਸ਼ੀ ਹੀ ਨਾਸਮਾਨ ਆਦਮ ਦੀ ਖੁਰਾਕ ਨਹੀਂ ਹੈ। ਨੇਕੀ ਓਹ ਦੌੜ ਹੈ ਜੋ ਪਰਮੇਸ਼ੁਰ ਨੇ ਆਦਮੀ ਵਾਸਤੇ ਮੁਕੱਰਰ ਕਰ ਦਿੱਤੀ। ਅਤੇ ਖੁਸ਼ ਏਸਦਾ ਅੰਤਲਾ ਪੜਉ ਹੈ, ਜਿੱਥੇ ਓਦੋਂ ਤਕ ਕੋਈ ਨਹੀਂ- ਪਹੁੰਚ ਸਕਦਾ ਜਦ ਤਕ ਕਿ ਓਹ ਬਾਜੀ ਨਾ ਜਿੱਤ ਜਾਵੇ, ਫੇਰ ਓਸਨੂੰ ਸਦਾ ਇੱਕ ਰਸ ਰਹਿਣ ਵਾਲੇ ਮਹਿਲਾਂ ਵਿਚ ਤਾਜ ਮਿਲਦਾ ਹੈ।ਬੈਂਤ:-

ਦਰਜਾ ਉੱਚਾ ਸੰਤੋਖ ਦਾ ਸਾਰਿਆਂ ਤੋਂ,
ਸ਼ਹਿਨਸ਼ਾਹ ਆਕੇ ਚਰਨੀ ਸੀਸ ਧਰਦੇ।
ਬਿਨੇ ਕਰੋ ਕਰ ਜੋੜ ਕਰਤਾਰ ਅੱਗੇ:-
"ਮੇਰੇ ਰਿਦੇ ਸੰਤੋਖ ਹੇ ਈਸ! ਭਰ ਦੇ,
ਬਿਨ ਸੰਤੋਖ ਨਾ ਰੱਜਦਾ ਕੋਈ ਬੰਦਾ,
ਵੱਡਾ ਰੱਬ ਉਸਨੂੰ ਬਿਸਵੇ ਬੀਸ ਕਰ ਦੇ
ਚਾਲੀ ਗੰਜ ਵਾਲਾ ਕਾਰੂੰ ਰੱਜਿਆ ਨਾਂ,
ਓਹਨਾਂ ਹਾਲ ਕੀ ਜੋ ਉਸਦੀ ਰੀਸ ਕਰਦੇ?
ਸਬਰ ਹੀਣੇ ਪਤਸ਼ਾਹ ਤੋਂ ਬਹੁਤ ਚੰਗਾ,
ਸਬਰ ਵਾਲੜਾ ਇੱਕ ਕੰਗਾਲ ਬੰਦਾ।
ਸਬਰ ਨਾਲ ਦੋ ਰੋਟੀਆਂ ਖਾਇ ਕਰਕੇ,